ਪਾਕਿਸਤਾਨ : ਸਿੰਧ, ਪੰਜਾਬ ''ਚ ਹਿੰਦੂਆਂ ''ਤੇ ਹਮਲਾ, ਔਰਤਾਂ ਨਾਲ ਸਰੀਰਕ ਸ਼ੋਸ਼ਣ
Sunday, May 10, 2020 - 09:05 PM (IST)

ਸਿੰਧ/ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਭਾਵੇਂ ਹੀ ਕੋਰੋਨਾ ਦੀ ਲਪੇਟ ਵਿਚ ਹੈ ਪਰ ਇਥੇ ਘੱਟ ਗਿਣਤੀਆਂ 'ਤੇ ਹਮਲੇ ਜਾਰੀ ਹਨ। ਤਾਜ਼ਾ ਹਮਲਾ ਸਿੰਧ ਅਤੇ ਪੰਜਾਬ ਸੂਬੇ ਦੇ ਹਿੰਦੂਆਂ 'ਤੇ ਹੋਇਆ ਹੈ। ਦੋਸ਼ ਹੈ ਕਿ ਨਾ ਸਿਰਫ ਇਨ੍ਹਾਂ ਲੋਕਾਂ ਨਾਲ ਕੁੱਟਮਾਰ ਹੋਈ, ਸਗੋਂ ਔਰਤਾਂ ਦਾ ਸਰੀਰਕ ਸ਼ੋਸ਼ਣ ਵੀ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਸਥਾਨਕ ਹਿੰਦੂਆਂ ਨੂੰ ਇਥੋਂ ਹਟਾਉਣ ਦੀ ਸਾਜ਼ਿਸ਼ ਵਿਚ ਉਨ੍ਹਾਂ 'ਤੇ ਹਮਲੇ ਹੁੰਦੇ ਰਹਿੰਦੇ ਹਨ।
ਪਾਕਿਸਤਾਨ ਵਿਚ ਮਨੁੱਖੀ ਅਧਿਕਾਰ ਕਾਰਕੁੰਨ ਰਾਹਤ ਆਸਟਿਨ ਮੁਤਾਬਕ ਇਕ ਹਮਲਾ ਸਿੰਧ ਦੇ ਮਟਿਆਰੀ ਦੇ ਹਾਲਾ ਦਾ ਸੀ, ਜਿੱਥੇ ਹਿੰਦੂਆਂ ਦੇ ਘਰਾਂ 'ਤੇ ਹਮਲਾ ਕਰ ਦਿੱਤਾ ਗਿਆ ਅਤੇ ਅੱਗ ਹਵਾਲੇ ਕਰ ਦਿੱਤਾ। ਦੋਸ਼ ਹੈ ਕਿ ਇਥੇ ਪੁਰਸ਼ਾਂ, ਆਦਮੀਆਂ ਅਤੇ ਬੱਚਿਆਂ ਨੂੰ ਕੁੱਟ ਕੇ ਘਰੋਂ ਬਾਹਰ ਨਿਕਲਣ ਨੂੰ ਮਜਬੂਰ ਕਰ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਸਥਾਨਕ ਹਿੰਦੂਆਂ ਦਾ ਭੀਲ ਭਾਈਚਾਰਾ ਇਥੇ ਕਈ ਦਹਾਕਿਆਂ ਤੋਂ ਰਹਿ ਰਿਹਾ ਹੈ ਅਤੇ ਉਨ੍ਹਾਂ ਨੂੰ ਇਥੋਂ ਨਿਕਲਣ ਲਈ ਉਨ੍ਹਾਂ 'ਤੇ ਹਮਲੇ ਕੀਤੇ ਜਾਂਦੇ ਹਨ। ਬੀ.ਜੇ.ਪੀ. ਨੇਤਾ ਤਰੁਣ ਵਿਜੇ ਨੇ ਇਸ 'ਤੇ ਸਵਾਲ ਕੀਤਾ ਹੈ, ਯਾਦ ਹੈ ਆਖਰੀ ਵਾਰ ਹਿੰਦੂ ਬਿਨਾਂ ਡਰ ਅਤੇ ਤਸੀਹੇ ਅਤੇ ਅਪਮਾਨ ਦੇ ਕਦੋਂ ਰਹੇ ਸਨ।
ਦੂਜੇ ਪਾਸੇ ਪੰਜਾਬ ਦੇ ਰਹੀਮਯਾਰ ਦੇ ਚਕ ਨੰਬਰ 121 ਵਿਚ ਇਕ ਵਿਅਕਤੀ ਅਤੇ ਉਸ ਦੀ ਪਤਨੀ 'ਤੇ ਹਮਲਾ ਕਰ ਦਿੱਤਾ ਗਿਆ। ਦੋਸ਼ ਹੈ ਕਿ ਮਹਿਲਾ ਦੇ ਨਾਲ ਲੋਕਾਂ ਦੇ ਸਾਹਮਣੇ ਯੌਨ ਤਸੀਹੇ ਵੀ ਕੀਤੇ ਗਈ। ਘਟਨਾ ਵਿਚ ਜ਼ਖਮੀ ਹੋਏ ਪਤੀ-ਪਤਨੀ ਨੂੰ ਇਲਾਕੇ ਤੋਂ ਜਾਣ ਨੂੰ ਮਜਬੂਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਲਾਹੌਰ ਵਿਚ ਇਕ ਚਰਚ 'ਤੇ ਵੀ ਹਮਲਾ ਕੀਤਾ ਗਿਆ ਸੀ। ਜ਼ਮੀਨ ਵਿਵਾਦ ਨੂੰ ਲੈ ਕੇ ਇਥੇ ਅਣਪਛਾਤੇ ਹਮਲਾਵਰਾਂ ਨੇ ਤੋੜਭੰਨ ਮਚਾਈ ਸੀ ਅਤੇ ਚਰਚ ਦੀ ਕੰਧ ਅਤੇ ਬਾਊਂਡਰੀ ਤੋੜ ਦਿੱਤੀ ਸੀ। ਘਟਨਾ ਤੋਂ ਬਾਅਦ ਭਾਈਚਾਰੇ ਦੇ ਨੇਤਾਵਾਂ ਨੇ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ।
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਕਿਹਾ ਸੀ ਕਿ ਘੱਟ ਗਿਣਤੀ ਭਾਈਚਾਰਾ ਦੇਸ਼ ਦੇ ਸੰਵਿਧਾਨ ਵਿਚ ਉਨ੍ਹਾਂ ਨੂੰ ਦਿੱਤੇ ਗਏ ਧਰਮ ਅਤੇ ਆਸਥਾ ਦੇ ਅਧਿਕਾਰਾਂ ਦੀ ਖਪਤ ਨਹੀਂ ਕਰ ਸਕਿਆ ਹੈ। ਕਮਿਸ਼ਨ ਨੇ ਹਾਲ ਹੀ ਵਿਚ ਇਸਲਾਮਾਬਾਦ ਵਿਚ ਜਾਰੀ ਆਪਣੀ ਸਾਲਾਨਾ ਰਿਪੋਰਟ ਮਨੁੱਖੀ ਅਧਿਕਾਰ ਦੀ ਸਥਿਤੀ 2019 ਵਿਚ ਇਹ ਗੱਲ ਕਹੀ ਹੈ। 2019 ਵਿਚ ਵੀ ਦੇਸ਼ ਵਿਚ ਹਿੰਦੂ ਅਤੇ ਇਸਾਈ ਸਣੇ ਪੂਰੇ ਘੱਟ ਗਿਣਤੀ ਭਾਈਚਾਰੇ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਅਤੇ ਈਸ਼ਨਿੰਦਾ ਕਾਨੂੰਨ ਤਹਿਤ ਮੁਕੱਦਮੇ ਝੱਲਣੇ ਪਏ ਹਨ।