ਪਾਕਿ ਦੀ ਦੇਸ਼-ਵਿਦੇਸ਼ ''ਚ ਨਿੱਜੀ ਜਾਇਦਾਦਾਂ ਲਈ ''ਆਮ ਮੁਆਫੀ ਯੋਜਨਾ''

Wednesday, Apr 03, 2019 - 03:03 PM (IST)

ਪਾਕਿ ਦੀ ਦੇਸ਼-ਵਿਦੇਸ਼ ''ਚ ਨਿੱਜੀ ਜਾਇਦਾਦਾਂ ਲਈ ''ਆਮ ਮੁਆਫੀ ਯੋਜਨਾ''

ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਦੇਸ਼ ਅਤੇ ਵਿਦੇਸ਼ ਵਿਚ ਨਾਗਰਿਕਾਂ ਦੀਆਂ ਨਿੱਜੀ ਜਾਇਦਾਦਾਂ ਦੇ ਐਲਾਨ ਲਈ ਨਵੀਂ ਆਮ ਮੁਆਫੀ ਯੋਜਨਾ ਲਿਆਵੇਗੀ। ਵਿੱਤ ਮੰਤਰੀ ਅਸਦ ਉਮਰ ਨੇ ਕਿਹਾ ਕਿ ਉਦਯੋਗ ਜਗਤ ਆਮ ਮੁਆਫੀ ਯੋਜਨਾ ਦੀ ਮੰਗ ਕਰ ਰਿਹਾ ਸੀ ਅਤੇ ਇਸ ਯੋਜਨਾ ਲਈ ਰੂਪਰੇਖਾ ਬਣਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬਜਟ ਤੋਂ ਪਹਿਲਾਂ ਨਿੱਜੀ ਤੌਰ 'ਤੇ ਦੇਸ਼ ਅਤੇ ਵਿਦੇਸ਼ ਵਿਚ ਜਾਇਦਾਦ ਦਾ ਐਲਾਨ ਕਰਨ ਲਈ ਸਰਕਾਰ ਨਵੀਂ ਆਮ ਮੁਆਫੀ ਯੋਜਨਾ ਲਿਆਵੇਗੀ। 

ਉਮਰ ਨੇ ਕਿਹਾ ਕਿ ਸਾਰੇ ਫੈਸਲੇ ਦੇਸ਼ ਦੀ ਅਰਥਵਿਵਸਥਾ ਨੂੰ ਧਿਆਨ ਵਿਚ ਰੱਖ ਕੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਮੰਗਲਵਾਰ ਨੂੰ ਮੀਡੀਆ ਨਾਲ ਗੱਲਬਾਤ ਵਿਚ ਪਾਕਿਸਤਾਨ ਸਟੀਲ ਮਿੱਲਜ਼ ਦੀ ਵਿੱਤੀ ਹਾਲਤ ਦੁਬਾਰਾ ਤੋਂ ਮਜ਼ਬੂਤ ਕਰਨ ਦੇ ਸਵਾਲ 'ਤੇ ਕਿਹਾ ਕਿ ਅਗਲੇ ਹਫਤੇ ਸੋਮਵਾਰ ਨੂੰ ਹੋਣ ਵਾਲੀ ਆਰਥਿਕ ਤਾਲਮੇਲ ਕਮੇਟੀ (ਈ.ਸੀ.ਸੀ.) ਦੀ ਬੈਠਕ ਵਿਚ ਇਸ ਲਈ ਯੋਜਨਾ ਰੱਖੀ ਜਾਵੇਗੀ। ਪਾਕਿਸਤਾਨ ਦੀ ਸਰਕਾਰੀ ਜਹਾਜ਼ ਸੇਵਾ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਦੀ ਵਿੱਤੀ ਸਥਿਤੀ ਦੁਬਾਰਾ ਮਜ਼ਬੂਤ ਕਰਨ ਲਈ ਪ੍ਰਸਤਾਵਿਤ ਯੋਜਨਾ ਦੇ ਬਾਰੇ ਵਿਚ ਵੀ ਉਮਰ ਨੇ ਕਿਹਾ ਕਿ ਇਸ ਦਾ ਅਧਿਐਨ ਕੀਤਾ ਗਿਆ ਹੈ। 

ਯੋਜਨਾ ਵਿਚ ਕੁਝ ਤਬਦੀਲੀਆਂ ਦੇ ਬਾਰੇ ਵਿਚ ਸੁਝਾਅ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ,''ਨਵੀਂ ਯੋਜਨਾ ਦਾ ਡਰਾਫਟ ਤਿਆਰ ਕਰਨ ਵਿਚ ਕੁਝ ਸਮਾਂ ਲੱਗੇਗਾ।'' ਦੇਸ਼ ਵਿਚ ਬਿਜਲੀ ਦੀਆਂ ਕੀਮਤਾਂ ਦੇ ਨਿਰਧਾਰਨ ਦੇ ਸਬੰਧ ਵਿਚ ਵਿੱਤ ਮੰਤਰੀ ਨੇ ਕਿਹਾ ਕਿ ਇਸ ਨੂੰ ਨੈਸ਼ਨਲ ਇਲੈਕਟ੍ਰਿਕ ਪਾਵਰ ਰੈਗੁਲੇਟਰੀ ਅਥਾਰਿਟੀ (ਐੱਨ.ਈ.ਪੀ.ਆਰ.) ਤੈਅ ਕਰਦੀ ਹੈ ਅਤੇ ਇਹ ਕੰਮ ਹਾਲੇ ਰੈਗੁਲੇਟਰੀ ਦੇ ਹਿੱਸੇ ਹੈ।


author

Vandana

Content Editor

Related News