ਪਾਕਿ : ਫੌਜ ਖਿਲਾਫ਼ ਲਿਖਣ ਦੇ ਦੋਸ਼ ''ਚ ਪੱਤਰਕਾਰ ''ਤੇ ਮਾਮਲਾ ਦਰਜ

Thursday, Sep 17, 2020 - 03:34 PM (IST)

ਪਾਕਿ : ਫੌਜ ਖਿਲਾਫ਼ ਲਿਖਣ ਦੇ ਦੋਸ਼ ''ਚ ਪੱਤਰਕਾਰ ''ਤੇ ਮਾਮਲਾ ਦਰਜ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਪੱਤਰਕਾਰ ਅਸਦ ਤੂਰ 'ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦੇਸ਼, ਸੰਸਥਾਵਾਂ ਅਤੇ ਫੌਜ ਦੇ ਖਿਲਾਫ਼ 'ਨਕਰਾਤਮਕ ਪ੍ਰਚਾਰ' ਕਰਨ ਦੇ ਦੋਸ਼ ਵਿਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਰਾਵਲਪਿੰਡੀ ਵਸਨੀਕ ਹਾਫਿਜ਼ ਏਹਤੇਸ਼ਾਮ ਅਹਿਮਦ ਨੇ ਇਹ ਐੱਫ.ਆਈ.ਆਰ. ਦਰਜ ਕਰਾਈ ਹੈ। ਅਹਿਮਦ ਨੇ ਦਾਅਵਾ ਕੀਤਾ ਕਿ ਤੂਰ ਨੇ ਪਿਛਲੇ ਕੁਝ ਦਿਨਾਂ ਵਿਚ ਪਾਕਿਸਤਾਨੀ ਫੌਜ ਸਮੇਤ ਉੱਚ-ਪੱਧਰੀ ਸਰਕਾਰੀ ਅਦਾਰਿਆਂ ਦੇ ਲਈ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ, ਜੋ ਕਾਨੂੰਨ ਦੇ ਮੁਤਾਬਕ ਘਿਣਾਉਣਾ ਅਪਰਾਧ ਹੈ। 

 

ਪੱਤਰਕਾਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਐੱਫ.ਆਈ.ਆਰ. ਦੀ ਇਕ ਕਾਪੀ ਪੋਸਟ ਕੀਤੀ ਹੈ ਅਤੇ ਇਸ ਨੂੰ ਦੁਖਦਾਈ ਗਤੀਵਿਧੀ ਕਰਾਰ ਦਿੱਤਾ ਹੈ। ਉਹਨਾਂ ਨੇ ਨਿਆਂਪਾਲਿਕਾ ਨੂੰ ਅਪੀਲ ਕੀਤੀ ਕਿ ਉਹ ਮੀਡੀਆ ਦੇ ਮਾਮਲਿਆਂ ਤੋਂ ਜਾਣੂ ਹੋਵੇ। ਉਹਨਾਂ ਨੇ ਕਿਹਾ,''ਮਾਈ ਲਾਰਡ ਨਿਆਂਪਾਲਿਕਾ ਦੀ ਆਜ਼ਾਦੀ ਦਾ ਨਿਰਧਾਰਨ ਉਦੋਂ ਕੀਤਾ ਜਾ ਸਕਦਾ ਹੈ ਜਦੋਂ ਤੁਸੀਂ ਪਾਕਿਸਤਾਨ ਵਿਚ ਮੀਡੀਆ ਦਾ ਸਾਹਮਣਾ ਕਰੋਗੇ ਅਤੇ ਪ੍ਰਗਟਾਵੇ ਦੀ ਆਜ਼ਾਦੀ ਰਹੇਗੀ। ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਅਸੀਂ ਪੱਤਰਕਾਰ ਦੇਸ਼ਧ੍ਰੋਹੀ ਹਾਂ ਜਾਂ ਉਸ ਲੋਕਤੰਤਰੀ ਪਾਕਿਸਤਾਨ ਦੇ ਅਕਸ ਨੂੰ ਵਿਗਾੜ ਰਹੇ ਹਾਂ ਜੋ ਆਪਣੇ ਕਾਨੂੰਨ ਅਪਨਾਉਣ ਵਾਲੇ ਨਾਗਰਿਕਾਂ ਦੇ ਖਿਲਾਫ਼ ਫਾਸੀਵਾਦੀ ਰਣਨੀਤੀ ਦੀ ਵਰਤੋਂ ਕਰ ਰਿਹਾ ਹੈ।'' 

 

ਤੂਰ ਦੇ ਖਿਲਾਫ਼ ਮਾਮਲਾ ਆਪਣੀ ਰਾਏ ਅਤੇ ਵਿਚਾਰਾਂ ਨੂੰ ਬੇਬਾਕੀ ਨਾਲ ਪ੍ਰਸਾਰਿਤ ਕਰਨ ਵਾਲੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ  ਘਟਨਾਵਾਂ ਦੀ ਇਕ ਲੜੀ ਵਿਚ ਨਵਾਂ ਹੈ। ਤੂਰ ਨੂੰ ਪਾਕਿਸਤਾਨ ਦੀ ਪੱਤਰਕਾਰ ਬਿਰਾਦਰੀ ਦਾ ਸਮਰਥਨ ਮਿਲ ਰਿਹਾ ਹੈ। ਸੀਨੀਅਰ ਪੱਤਰਕਾਰ ਹਾਮਿਦ ਮੀਰ ਨੇ ਟਵੀਟ ਕੀਤਾ ਕਿ ਜਿਹੜੇ ਲੋਕ ਪੱਤਰਕਾਰਾਂ ਦੇ ਖਿਲਾਫ਼ ਮਾਮਲੇ ਦਰਜ ਕਰ ਰਹੇ ਹਨ ਉਹ ਦੇਸ਼ ਦੇ ਹਿੱਤਾਂ ਦੇ ਖਿਲਾਫ਼ ਕੰਮ ਕਰ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ- ਪ੍ਰੀਮੀਅਰ ਨੇ ਮੈਲਬੌਰਨ ਵਾਸੀਆਂ ਨੂੰ ਵਿਕਟੋਰੀਆ ਦੀ ਯਾਤਰਾ ਕਰਨ ਸਬੰਧੀ ਦਿੱਤੀ ਚੇਤਾਵਨੀ 


author

Vandana

Content Editor

Related News