ਆਸੀਆ ਬੀਬੀ ਦੇ ਪਤੀ ਨੇ ਕੌਮਾਂਤਰੀ ਭਾਈਚਾਰੇ ਤੋਂ ਮੰਗੀ ਮਦਦ

Monday, Nov 05, 2018 - 02:45 PM (IST)

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਵਿਚ ਈਸ਼ਨਿੰਦਾ ਦੇ ਮਾਮਲੇ ਵਿਚ ਕੋਰਟ ਤੋਂ ਰਾਹਤ ਮਿਲਣ ਦੇ ਬਾਅਦ ਵੀ ਆਸੀਆ ਬੀਬੀ ਦੀਆਂ ਮੁਸ਼ਕਲਾਂ ਘੱਟ ਨਹੀਂ ਰਹੀਆਂ। ਪਾਕਿਸਤਾਨ ਸਰਕਾਰ ਵੱਲੋਂ ਆਸੀਆ ਬੀਬੀ ਦੇ ਦੇਸ਼ ਤੋਂ ਬਾਹਰ ਜਾਣ 'ਤੇ ਪਾਬੰਦੀ ਲਗਾ ਦਿੱਤੀ ਗਈ। ਹੁਣ ਆਸੀਆ ਦੇ ਪਤੀ ਨੇ ਪਾਕਿਸਤਾਨ ਤੋਂ ਬਾਹਰ ਨਿਕਲਣ ਲਈ ਕੌਮਾਂਤਰੀ ਭਾਈਚਾਰੇ ਤੋਂ ਮਦਦ ਦੀ ਅਪੀਲ ਕੀਤੀ ਹੈ। ਆਸੀਆ ਬੀਬੀ ਦੇ ਪਤੀ ਆਸ਼ਿਕ ਮਸੀਹ ਨੇ ਆਪਣੇ ਪਰਿਵਾਰ ਦੀ ਜਾਨ ਨੂੰ ਖਤਰਾ ਦੱਸਿਆ ਹੈ।

ਆਸ਼ਿਕ ਮਸੀਹ ਨੇ ਇਕ ਵੀਡੀਓ ਸੰਦੇਸ਼ ਜ਼ਰੀਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਯੂਨਾਈਟਿਡ ਕਿੰਗਡਮ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਤੋਂ ਪਾਕਿਸਤਾਨ ਤੋਂ ਬਾਹਰ ਨਿਕਲਣ ਲਈ ਮਦਦ ਮੰਗੀ ਹੈ। ਆਸ਼ਿਕ ਮਸੀਹ ਨੇ ਪਾਕਿਸਤਾਨ ਸਰਕਾਰ ਵੱਲੋਂ ਇਸਲਾਮੀ ਅੱਤਵਾਦੀਆਂ ਦੇ ਨਾਲ ਕੀਤੇ ਸਮਝੌਤੇ 'ਤੇ ਇਤਰਾਜ਼ ਜ਼ਾਹਰ ਕੀਤਾ ਹੈ। ਪਾਕਿਸਤਾਨ ਸਰਕਾਰ ਨੇ ਅੱਤਵਾਦੀਆਂ ਨਾਲ ਸਮਝੌਤਾ ਕੀਤਾ, ਜਿਸ ਦੇ ਅੰਤਰਗਤ ਆਸੀਆ ਬੀਬੀ ਦੇ ਦੇਸ਼ ਛੱਡਣ 'ਤੇ ਪਾਬੰਦੀ ਲਗਾ ਦਿੱਤੀ ਗਈ। ਆਸੀਆ ਦੀ ਰਿਹਾਈ ਦੇ ਵਿਰੁੱਧ ਅਦਾਲਤ ਵਿਚ ਇਕ ਹੋਰ ਅਪੀਲ ਵੀ ਦਾਇਰ ਕੀਤੀ ਗਈ ਹੈ।


Vandana

Content Editor

Related News