ਪਾਕਿ : ਪੀ.ਐੱਮ. ਹਾਊਸ ਦੇ 4 ਕਰਮਚਾਰੀ ਨਿਕਲੇ ਕੋਰੋਨਾ ਪਾਜ਼ੇਟਿਵ

05/18/2020 4:45:33 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਕੋਰੋਨਾਵਾਇਰਸ ਦਾ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ। ਪਾਕਿਸਤਾਨ ਵਿਚ ਹੁਣ ਤੱਕ 903 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 42 ਹਜ਼ਾਰ ਤੋਂ ਵਧੇਰੇ ਇਨਫੈਕਟਿਡ ਹਨ। ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰਿਹਾਇਸ਼ ਦੇ 4 ਕਰਮਚਾਰੀ ਪਾਜ਼ੇਟਿਵ ਪਾਏ ਗਏ ਹਨ। ਸਥਾਨਕ ਮੀਡੀਆ ਅਤੇ ਆਈ.ਏ.ਐੱਨ.ਐੱਸ. ਏਜੰਸੀ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਜਿਹੜੇ ਚਾਰ ਕਰਮਚਾਰੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਉਹਨਾਂ ਨੂੰ ਫਿਲਹਾਲ ਕੁਆਰੰਟੀਨ ਕਰ ਦਿੱਤਾ ਗਿਆ ਹੈ। 

ਪ੍ਰਧਾਨ ਮੰਤਰੀ ਰਿਹਾਇਸ਼ ਵਿਚ ਕਰਮਚਾਰੀ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਸਾਵਧਾਨੀ ਦੇ ਜ਼ਰੂਰ ਕਦਮ ਚੁੱਕੇ ਜਾ ਰਹੇ ਹਨ। ਇਹ ਦੂਜੀ ਵਾਰ ਹੋਇਆ ਹੈ ਜਦੋਂ ਪ੍ਰਧਾਨ ਮੰਤਰੀ ਰਿਹਾਇਸ ਤੋਂ ਕੋਰੋਨਾਵਾਇਰਸ ਦੀ ਖਬਰ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਮਰਾਨ ਖਾਨ ਨੇ ਈਧੀ ਫਾਊਂਡੇਸ਼ਨ ਦੇ ਪ੍ਰਮੁੱਖ ਫੈਸਲ ਐਧੀ ਨਾਲ ਮੁਲਾਕਾਤ ਕੀਤੀ ਸੀ। ਉਸ ਸਮੇਂ ਵੀ ਪੀ.ਐੱਮ. ਰਿਹਾਇਸ਼ ਤੋਂ ਕੋਰੋਨਾਵਾਇਰਸ ਦੀ ਰਿਪਰੋਟ ਆਈ ਸੀ। ਇਮਰਾਨ ਨਾਲ ਮਿਲਣ ਵਾਲੇ ਐਧੀ ਦੀ ਜਾਂਚ ਹੋਈ ਤਾਂ ਉਹਨਾਂ ਦੀਆਂ 3 ਰਿਪਰੋਟਾਂ ਪਾਜ਼ੇਟਿਵ ਆਈਆਂ ਸਨ।

ਪੜ੍ਹੋ ਇਹ ਅਹਿਮ ਖਬਰ- ਬੰਗਲਾਦੇਸ਼ੀ ਡਾਕਟਰਾਂ ਦਾ ਦਾਅਵਾ, ਲੱਭਿਆ ਕੋਰੋਨਾ ਦਾ ਇਲਾਜ, 60 ਮਰੀਜ਼ ਹੋਏ ਠੀਕ

ਇਸ ਮਗਰੋਂ ਇਮਰਾਨ ਨੇ ਖੁਦ ਦਾ ਵੀ ਕੋਰੋਨਾ ਟੈਸਟ ਕਰਵਾਇਆ ਸੀ ਜੋ ਨੈਗੇਟਿਵ ਆਇਆ ਸੀ। ਹੁਣ ਕਰਮਚਾਰੀਆਂ ਦੇ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਉੱਥੇ ਕੰਮ ਕਰਦੇ ਬਾਕੀ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਅਜਿਹੇ ਵਿਚ ਇਮਰਾਨ ਦੇ ਰਾਜਨੀਤਕ ਸਲਾਹਕਾਰ ਸ਼ਹਿਬਾਜ਼ ਗਿੱਲ ਨੇ ਕਿਹਾ ਹੈ ਕਿ ਪੀ.ਐੱਮ. ਰਿਹਾਇਸ਼ ਹੀ ਨਹੀਂ ਸਗੋਂ ਕਿਸੇ ਵੀ ਮਹੱਤਵਪੂਰਣ ਸਥਲ ਦੇ ਸਟਾਫ ਦਾ ਟੈਸਟ ਨਿਯਮਿਤ ਰੂਪ ਨਾਲ ਕਰਵਾਇਆ ਜਾ ਰਿਹਾ ਹੈ।


Vandana

Content Editor

Related News