ਪਾਕਿਸਤਾਨ ''ਚ ਨਵੇਂ ਸਾਲ ਦਾ ਜਸ਼ਨ ਪਿਆ ਫਿੱਕਾ, ਹਵਾਈ ਫਾਈਰਿੰਗ ''ਚ 29 ਲੋਕ ਜ਼ਖਮੀ
Wednesday, Jan 01, 2025 - 01:58 PM (IST)
ਕਰਾਚੀ (ਏਜੰਸੀ)- ਕਰਾਚੀ ਵਿਚ ਨਵੇਂ ਸਾਲ ਦਾ ਜਸ਼ਨ ਸ਼ਹਿਰ ਭਰ ਵਿਚ ਹਵਾਈ ਫਾਈਰਿੰਗ ਦੀਆਂ ਘਟਨਾਵਾਂ ਕਾਰਨ ਫਿੱਕਾ ਪੈ ਗਿਆ, ਜਿਸ ਵਿਚ ਔਰਤਾਂ ਅਤੇ ਬੱਚਿਆਂ ਸਣੇ ਘੱਟੋਂ-ਘੱਟ 29 ਲੋਕ ਜ਼ਖਮੀ ਹੋ ਗਏ। ਏ.ਆਰ.ਵਾਈ. ਨਿਊਜ਼ ਦੀ ਰਿਪੋਰਟ ਮੁਤਾਬਕ ਬਚਾਅ ਅਧਿਕਾਰੀਆਂ ਨੇ 1 ਜਨਵਰੀ 2025 ਦੀ ਸਵੇਰ ਜਸ਼ਨ ਦੌਰਾਨ ਕੀਤੀ ਗਈ ਗੋਲੀਬਾਰੀ ਵਿਚ ਜ਼ਖ਼ਮੀ ਹੋਏ ਲੋਕਾਂ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ: ਨਵੇਂ ਸਾਲ ਦਾ ਜਸ਼ਨ ਮਨਾ ਰਹੇ ਮੁੰਡਿਆਂ 'ਤੇ ਚਾਕੂ ਨਾਲ ਹਮਲਾ
ਇਹ ਘਟਨਾਵਾਂ ਕਰਾਚੀ ਦੇ ਵੱਖ-ਵੱਖ ਇਲਾਕਿਆਂ ਵਿਚ ਵਾਪਰੀਆਂ, ਜਿਨ੍ਹਾਂ ਵਿਚ ਲਿਆਕਤਾਬਾਦ, ਤਾਰਿਕ ਰੋਡ, ਸ਼ਾਹ ਫੈਸਲ, ਉਰੰਗੀ ਟਾਊਨ, ਗੁਲਸ਼ਨ-ਏ-ਇਕਬਾਲ, ਅਜੀਜਾਬਾਦ ਅਤੇ ਕੋਰੰਗੀ ਸ਼ਾਮਲ ਹਨ। ਇਸ ਤੋਂ ਇਲਾਵਾ ਆਗਰਾ ਤਾਜ, ਮਲੀਰ ਕਲਾ ਬੋਰਡ, ਟੀਪੂ ਸੁਲਤਾਨ, ਫਿਰੋਜ਼ਾਬਾਦ ਅਤੇ ਅਲਫਲਾ ਦਸਤਗੀਰ ਸਣੇ ਹੋਰ ਸਥਾਨਾਂ 'ਤੇ ਗੋਲੀ ਲੱਗਣ ਨਾਲ ਜ਼ਖਮੀ ਹੋਣ ਦੇ ਮਾਮਲੇ ਸਾਹਮਣੇ ਆਏ।
ਇਹ ਵੀ ਪੜ੍ਹੋ: 3 ਮੁੰਡਿਆਂ ਦੀ ਮੌਤ ਮਗਰੋਂ ਇਸ ਸੋਸ਼ਲ ਮੀਡੀਆ App 'ਤੇ ਲੱਗਾ 1 ਕਰੋੜ ਡਾਲਰ ਦਾ ਜੁਰਮਾਨਾ
ਏਆਰਵਾਈ ਨਿਊਜ਼ ਦੀ ਰਿਪੋਰਟ ਅਨੁਸਾਰ, ਬਚਾਅ ਟੀਮਾਂ ਨੇ ਘਟਨਾਵਾਂ 'ਤੇ ਤੁਰੰਤ ਪ੍ਰਤੀਕਿਰਿਆ ਦਿੱਤੀ ਅਤੇ ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਇਆ। ਅਧਿਕਾਰੀਆਂ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਨੁਕਸਾਨ ਨੂੰ ਰੋਕਣ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਸ਼ਨਾਂ ਦੌਰਾਨ ਹਵਾਈ ਫਾਇਰਿੰਗ ਵਰਗੀਆਂ ਖਤਰਨਾਕ ਗਤੀਵਿਧੀਆਂ ਤੋਂ ਬਚਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਨਵੇਂ ਸਾਲ 'ਤੇ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8