ਪਾਕਿਸਤਾਨ : ਕਰਾਚੀ ''ਚ ਟਰਾਲੇ-ਵੈਨ ਦੀ ਟੱਕਰ ''ਚ 2 ਦੀ ਮੌਤ, 20 ਜ਼ਖਮੀ

Thursday, Aug 15, 2024 - 03:13 PM (IST)

ਪਾਕਿਸਤਾਨ : ਕਰਾਚੀ ''ਚ ਟਰਾਲੇ-ਵੈਨ ਦੀ ਟੱਕਰ ''ਚ 2 ਦੀ ਮੌਤ, 20 ਜ਼ਖਮੀ

ਇਸਲਾਮਾਬਾਦ : ਦੱਖਣੀ ਬੰਦਰਗਾਹ ਸ਼ਹਿਰ ਕਰਾਚੀ 'ਚ ਵੀਰਵਾਰ ਨੂੰ ਇਕ ਟਰਾਲੇ ਅਤੇ ਵੈਨ ਵਿਚਾਲੇ ਹੋਈ ਟੱਕਰ 'ਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 20 ਹੋਰ ਜ਼ਖਮੀ ਹੋ ਗਏ। ਰੈਸਕਿਊ ਸਰਵਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। 

ਇਹ ਹਾਦਸਾ ਸ਼ਹਿਰ ਦੇ ਉੱਤਰੀ ਬਾਈਪਾਸ 'ਤੇ ਤੜਕੇ ਉਸ ਸਮੇਂ ਵਾਪਰਿਆ ਜਦੋਂ ਟਰਾਲੇ ਨੇ ਵੈਨ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਇਹ ਵਾਹਨ ਇਕੋ ਦਿਸ਼ਾ ਵੱਲ ਜਾ ਰਹੇ ਸਨ। ਹਾਦਸੇ ਦੇ ਨਤੀਜੇ ਵਜੋਂ ਇਨ੍ਹਾਂ ਲੋਕਾਂ ਦੀ ਮੌਤ ਹੋ ਗਈ। ਹਾਦਸੇ ਮਗਰੋਂ ਬਚਾਅ ਕਰਮਚਾਰੀ ਮੌਕੇ 'ਤੇ ਪਹੁੰਚੇ ਤੇ ਪੀੜਤਾਂ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ। ਬਚਾਅ ਸੇਵਾ ਨੇ ਕਿਹਾ ਕਿ ਜ਼ਖਮੀਆਂ 'ਚੋਂ ਇਕ ਦੀ ਹਾਲਤ ਗੰਭੀਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।


author

Baljit Singh

Content Editor

Related News