ਪਾਕਿ : ਤਹਿਰੀਕ-ਏ-ਲਬੈਕ ਨੇ ਬੰਧਕ ਬਣਾਏ 11 ਪੁਲਸ ਕਰਮੀ ਕੀਤੇ ਰਿਹਾਅ

Monday, Apr 19, 2021 - 06:10 PM (IST)

ਪਾਕਿ : ਤਹਿਰੀਕ-ਏ-ਲਬੈਕ ਨੇ ਬੰਧਕ ਬਣਾਏ 11 ਪੁਲਸ ਕਰਮੀ ਕੀਤੇ ਰਿਹਾਅ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਫਰਾਂਸ ਦੇ ਰਾਜਦੂਤ ਨੂੰ ਤੁਰੰਤ ਦੇਸ਼ ਨਿਕਾਲਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਤਹਿਰੀਕ-ਏ-ਲਬੈਕ ਦੇ ਜਿਹੜੇ ਕੱਟੜ ਇਸਲਾਮੀ ਸੰਗਠਨ ਨੇ 11 ਪੁਲਸ ਕਰਮੀਆਂ ਨੂੰ ਬੰਧਕ ਬਣਾਇਆ ਸੀ, ਹੁਣ ਉਹਨਾਂ ਨੂੰ ਰਿਹਾਅ ਕਰ ਦਿੱਤਾ ਹੈ। ਇੱਥੇ ਦੱਸ ਦਈਏ ਕਿ ਇਸ ਸੰਗਠਨ ਨੇ ਪਾਕਿਸਤਾਨ ਸਰਕਾਰ ਤੋਂ ਇਸਲਾਮ ਵਿਰੋਧੀ ਕਾਰਟੂਨ ਦੇ ਪ੍ਰਕਾਸ਼ਨ 'ਤੇ ਫਰਾਂਸ ਦੇ ਰਾਜਦੂਤ ਨੂੰ ਤੁਰੰਤ ਦੇਸ਼ ਤੋਂ ਬਾਹਰ ਕਰਨ ਦੀ ਮੰਗ ਕੀਤੀ ਸੀ। ਇਸ ਮੰਗ ਨੂੰ ਲੈਕੇ ਪਾਕਿਸਤਾਨ ਵਿਚ ਵੱਡੇ ਪੱਧਰ 'ਤੇ ਹਿੰਸਕ ਅੰਦੋਲਨ ਵੀ ਹੋਏ ਅਤੇ ਹਜ਼ਾਰਾਂ ਲੋਕ ਸੜਕਾਂ 'ਤੇ ਉਤਰ ਆਏ ਸਨ।

ਇਸੇ ਮੰਗ ਨੂੰ ਲੈ ਕੇ 11 ਪੁਲਸ ਕਰਮੀਆਂ ਨੂੰ ਤਹਿਰੀਕ-ਏ-ਲਬੈਕ ਨਾਮ ਦੇ ਕੱਟੜ ਇਸਲਾਮੀ ਸੰਗਠਨ ਨੇ ਬੰਧਕ ਬਣਾ ਲਿਆ ਸੀ। ਪੁਲਸ ਕਰਮੀਆਂ ਦੀ ਰਿਹਾਈ ਦੀ ਜਾਣਕਾਰੀ ਦਿੰਦੇ ਹੋਏ ਦੇਸ਼ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਪਾਕਿਸਤਾਨੀ ਇਸਲਾਮੀ ਰਾਜਨੀਤਕ ਸਮੂਹ ਨੇ ਸੁਰੱਖਿਆ ਬਲਾਂ ਨਾਲ ਹਿੰਸਕ ਝੜਪਾਂ ਦੌਰਾਨ ਪੂਰਬੀ ਸ਼ਹਿਰ ਲਾਹੌਰ ਵਿਚ ਬੰਧਕ ਬਣਾਏ ਜਾਣ ਦੇ ਲੱਗਭਗ ਇਕ ਦਿਨ ਬਾਅਦ 11 ਪੁਲਸ ਕਰਮੀਆਂ ਨੂੰ ਮੁਕਤ ਕਰ ਦਿੱਤਾ ਹੈ।

ਤਹਿਰੀਕ-ਏ-ਲਬੈਕ ਪਾਕਿਸਤਾਨੀ ਪਾਰਟੀ ਦੇ ਸਮਰਥਕਾਂ ਨੇ ਐਤਵਾਰ ਨੂੰ ਰੈਲੀ ਸਥਲ ਨੇੜੇ ਇਕ ਪੁਲਸ ਸਟੇਸ਼ਨ 'ਤੇ ਹਮਲਾ ਕਰ ਦਿੱਤਾ ਸੀ ਅਤੇ 11 ਪੁਲਸ ਕਰਮੀਆਂ ਨੂੰ ਬੰਧਕ ਬਣਾ ਲਿ ਆਸੀ। ਇਸ ਸੰਗਠਨ ਦੇ ਨੇਤਾ, ਸਾਦ ਰਿਜ਼ਵੀ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰ ਰਹੇ ਹਨ।ਉਹ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ 'ਤੇ ਦਬਾਅ ਪਾ ਰਹੇ ਹਨ ਕਿ ਵਿਵਾਦਿਤ ਕਾਨੂੰਨ ਦੇ ਪ੍ਰਕਾਸ਼ਨ 'ਤੇ ਫਰਾਂਸ ਦੇ ਰਾਜਦੂਤ ਨੂੰ ਤੁਰੰਤ ਦੇਸ਼ ਨਿਕਾਲਾ ਦਿੱਤਾ ਜਾਵੇ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਦੇ ਇਕ ਫ਼ੈਸਲੇ ਤੋਂ ਭੜਕੀ ਪਾਕਿ ਮੰਤਰੀ, ਕਿਹਾ-ਭਾਰਤੀਆਂ ਨਾਲ ਅਜਿਹਾ ਨਹੀਂ ਕੁਝ ਨਹੀਂ ਹੁੰਦਾ

ਸ਼ੁਰੂਆਤ ਵਿਚ ਪੁਲਸ ਨੇ ਦੱਸਿਆ ਸੀ ਕਿ ਪ੍ਰਦਰਸ਼ਨਕਾਰੀ ਇਸਲਾਮ ਸੰਗਠਨ ਦੇ ਲੋਕਾਂ ਨੇ ਪੰਜ ਪੁਲਸ ਕਰਮੀਆਂ ਨੂੰ ਬੰਧਕ ਬਣਾਇਆਸੀ ਪਰ ਇਕ ਵੀਡੀਓ ਸੰਦੇਸ਼ ਵਿਚ ਅੰਦਰੂਨੀ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਕਿਹਾ ਕਿ ਅਸਲ ਵਿਚ ਰਿਜ਼ਵੀ ਦੇ ਸਮਰਥਕਾਂ ਨੇ 11 ਪੁਲਸ ਕਰਮੀਆਂ ਨੂੰ ਬੰਧਕ ਬਣਾਇਆ ਸੀ। ਸਰਕਾਰ ਨਾਲ ਪਹਿਲੇ ਦੌਰ ਦੀ ਵਾਰਤਾ ਦੇ ਬਾਅਦ ਉਹਨਾਂ ਨੂੰ ਮੁਕਤ ਕਰ ਦਿੱਤਾ ਗਿਆ। ਬੰਧਕ ਬਣਾਏ ਗਏ ਅਧਿਕਾਰੀਆਂ ਦੀ ਤਸਵੀਰ ਜਾਰੀ ਕਰ ਕੇ ਦੱਸਿਆ ਗਿਆ ਕਿ ਉਹਨਾਂ ਨੂੰ ਤਸੀਹੇ ਦਿੱਤੇ ਗਏ ਸਨ। 

ਸਥਾਨਕ ਮੀਡੀਆ ਰਿਪਰੋਟ ਮੁਤਾਬਕ ਸੋਮਵਾਰ ਨੂੰ ਪਾਕਿਸਤਾਨ ਸਰਕਾਰ ਨੇ ਵਾਅਦਾ ਕੀਤਾ ਕਿ ਉਹ ਭਵਿੱਖ ਵਿਚ ਇਸਲਾਮ ਖ਼ਿਲਾਫ਼ ਈਸ਼ਨਿੰਦਾ ਸਮੱਗਰੀ ਦੇ ਪ੍ਰਕਾਸ਼ਨ ਨੂੰ ਰੋਕਣ ਲਈ ਹੋਰ ਮੁਸਲਿਮ ਦੇਸ਼ਾਂ ਦੀ ਮਦਦ ਨਾਲ ਇਕ ਮੁਹਿੰਮ ਚਲਾਏਗੀ। ਬੀਤੇ ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ 192 ਥਾਵਾਂ 'ਤੇ ਸੜਕਾਂ ਅਤੇ ਹਾਈਵੇਅ ਨੂੰ ਜਾਮ ਕਰ ਦਿੱਤਾ ਸੀ ਪਰ ਸੁਰੱਖਿਆ ਬਲਾਂ ਨੇ ਹਾਲ ਦੇ ਦਿਨਾਂ ਵਿਚ ਉਹਨਾਂ ਦੀਆਂ 191 ਥਾਵਾਂ ਨੂੰ ਖਾਲੀ ਕਰ ਦਿੱਤਾ। ਲਾਹੌਰ ਵਿਚ ਸੰਗਠਨ ਦੇ ਨੇਤਾ ਰਿਜ਼ਵੀ ਦੇ ਸਮਰਥਕ ਹਾਲੇ ਹੀ ਡਟੇ ਹੋਏ ਹਨ। ਰਿਜ਼ਵੀ ਦੇ ਪ੍ਰਤੀਨਿਧੀਆਂ ਅਤੇ ਪੰਜਾਬ ਸਰਕਾਰ ਵਿਚਾਲੇ ਗੱਲਬਾਤ ਜਾਰੀ ਹੈ।


author

Vandana

Content Editor

Related News