ਪਾਕਿਸਤਾਨ : ਲਾਹੌਰ ''ਚ ਧਮਾਕਾ, 1 ਦੀ ਮੌਤ ਤੇ 5 ਜ਼ਖਮੀ

12/07/2019 11:20:15 PM

ਲਾਹੌਰ - ਪਾਕਿਸਤਾਨ ਦੇ ਲਾਹੌਰ 'ਚ ਸ਼ਨੀਵਾਰ ਦੇਰ ਸ਼ਾਮ ਹੋਏ ਬਲਾਸਟ 'ਚ ਇਕ ਸ਼ਖਸ ਦੀ ਮੌਤ ਹੋ ਗਈ, ਇਸ ਧਮਾਕੇ 'ਚ 5 ਲੋਕ ਜ਼ਖਮੀ ਹੋਏ ਹਨ। ਮੀਡੀਆ ਰਿਪੋਰਟਸ ਮੁਤਾਬਕ ਧਮਾਕਾ ਲਾਹੌਰ ਦੇ ਟਾਊਨਸ਼ਿਪ ਮਾਰਕਿਟ ਇਲਾਕੇ 'ਚ ਹੋਇਆ ਹੈ। ਪੁਲਸ ਦੀ ਸ਼ੁਰੂਆਤੀ ਜਾਂਚ 'ਚ ਧਮਾਕਾ ਇਕ ਇਲੈਕਟ੍ਰਾਨਿਕਸ ਸ਼ਾਪ 'ਤੇ ਹੋਣ ਦੀ ਖਬਰ ਹੈ। ਜ਼ਿਕਰਯੋਗ ਹੈ ਕਿ ਇਕ ਰੈਫ੍ਰੀਜਰੈਟਰ (ਫ੍ਰਿਜ) 'ਚ ਗੈਸ ਭਰਨ ਦੌਰਾਨ ਧਮਾਕਾ ਹੋਇਆ। ਹਾਦਸੇ 'ਚ ਮਾਰੇ ਗਏ ਸ਼ਖਸ ਦੀ ਪਛਾਣ ਫ੍ਰਿਜ ਰੀਪੇਅਰ ਕਰ ਰਹੇ ਟੈਕਨੀਸ਼ੀਅਨ ਦੇ ਤੌਰ 'ਤੇ ਹੋਈ ਹੈ। ਮ੍ਰਿਤਕ 22 ਸਾਲ ਦਾ ਹਾਫਿਜ਼ ਮਹਿਮੂਦ ਦੱਸਿਆ ਜਾ ਰਿਹਾ ਹੈ।

 


ਸੁਰੱਖਿਆ ਬਲਾਂ ਨੇ ਇਲਾਕੇ ਨੂੰ ਖਾਲੀ ਕਰਾ ਲਿਆ ਗਿਆ ਹੈ ਅਤੇ ਘਟਨਾ ਵਾਲੀ ਥਾਂ 'ਤੇ ਬੰਬ ਰੋਕੂ ਦਸਤਾ ਪਹੁੰਚ ਚੁੱਕਿਆ ਹੈ। ਸੀਨੀਅਰ ਅਧਿਕਾਰੀ ਬਲਾਸਟ ਦੀਆਂ ਥਾਂਵਾਂ ਦੀ ਜਾਂਚ ਕਰ ਰਹੇ ਹਨ। ਪਾਕਿਸਤਾਨ ਦੇ ਅੱਤਵਾਦ ਵਿਰੋਧੀ ਵਿਭਾਗ ਨੇ ਬੁਲਾਰੇ ਦਾ ਆਖਣਾ ਹੈ ਕਿ ਸਥਾਨਕ ਸਮੇਂ ਮੁਤਾਬਕ ਸ਼ਾਮ 7 ਵੱਜ ਕੇ 50 ਮਿੰਟ 'ਤੇ ਇਕ ਫ੍ਰਿਜ ਵਰਕਸ਼ਾਪ 'ਚ ਧਮਾਕਾ ਹੋਇਆ। ਅੱਤਵਾਦ ਵਿਰੋਧੀ ਵਿਭਾਗ ਦੇ ਬੁਲਾਰੇ ਨੇ ਬਿਆਨ ਜਾਰੀ ਕਰ ਆਖਿਆ ਕਿ ਸ਼ੁਰੂਆਤੀ ਜਾਂਚ 'ਚ ਲੱਗ ਰਿਹਾ ਹੈ ਕਿ ਫ੍ਰਿਜ ਦੇ ਕੰਪ੍ਰੈਸਰ 'ਚ ਧਮਾਕਾ ਹੋਇਆ ਹੈ। ਕੰਪ੍ਰੈਸਰ ਦੇ ਟੁਕੜੇ ਬਰਾਮਦ ਹੋਏ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਵਿਸਫੋਟਕ ਦਾ ਸੁਰਾਗ ਅਜੇ ਤੱਕ ਨਹੀਂ ਮਿਲਿਆ ਹੈ।

 


Khushdeep Jassi

Content Editor

Related News