ਪਾਕਿ ਨੌਜਵਾਨ ਨੂੰ ਘਰ ਦੀ ਕੰਧ ''ਤੇ ''ਹਿੰਦੂਸਤਾਨ ਜ਼ਿੰਦਾਬਾਦ'' ਲਿਖਣ ਦੇ ਦੋਸ਼ ''ਚ ਕੀਤਾ ਗਿਆ ਗ੍ਰਿਫਤਾਰ

12/05/2017 11:32:30 AM

ਹਰੀਪੁਰ(ਬਿਊਰੋ)— ਪਾਕਿਸਤਾਨ ਦੇ ਹਰੀਪੁਰ ਇਲਾਕੇ ਵਿਚ ਰਹਿਣ ਵਾਲੇ ਇਕ ਨੌਜਵਾਨ ਫੈਕਟਰੀ ਕਰਮਚਾਰੀ ਨੂੰ ਆਪਣੇ ਘਰ ਦੀ ਕੰਧ 'ਤੇ ਭਾਰਤ ਦੇ ਸਮਰਥਨ ਵਿਚ ਨਾਅਰਾ ਲਿਖਣ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ। ਸਥਾਨਕ ਪੁਲਸ ਮੁਤਾਬਕ ਇਕ ਸੂਚਨਾ 'ਤੇ ਉਨ੍ਹਾਂ ਨੇ ਐਤਵਾਰ ਨੂੰ ਮਾਖਨ ਕਾਲੋਨੀ ਵਿਚ ਰਹਿਣ ਵਾਲੇ ਇਸ ਨੌਜਵਾਨ ਦੇ ਘਰ ਛਾਪਾ ਮਾਰਿਆ ਅਤੇ ਉਸ ਦੇ ਘਰ ਦੀ ਕੰਧ 'ਤੇ 'ਹਿੰਦੂਸਤਾਨ ਜ਼ਿੰਦਾਬਾਦ' ਲਿਖਿਆ ਪਾਇਆ ਗਿਆ।
ਪਾਕਿਸਤਾਨ ਦੀ ਇਕ ਖਬਰ ਮੁਤਾਬਕ, ਜਦੋਂ ਪੁਲਸ ਨੇ ਘਰ ਵਿਚ ਰਹਿਣ ਵਾਲੇ ਹੋਰ ਲੋਕਾਂ ਨੂੰ ਇਸ ਬਾਰੇ ਵਿਚ ਪੁੱਛਿਆ ਤਾਂ ਲੋਕਾਂ ਨੇ ਦੱਸਿਆ ਕਿ ਸਾਜਿਦ ਸ਼ਾਹ ਨਾਂ ਦੇ ਸ਼ਖਸ ਨੇ ਕੰਧ ਨੂੰ ਇਸ ਨਾਅਰੇ ਨਾਲ ਪੇਂਟ ਕੀਤਾ ਹੈ। ਪੁਲਸ ਨੇ ਸਾਜਿਦ ਨੂੰ ਗ੍ਰਿਫਤਾਰ ਕਰ ਕੇ ਉਸ ਵਿਰੁੱਧ ਧਾਰਾ 505 ਦੇ ਤਹਿਤ ਅਪਰਾਧਿਕ ਕੇਸ ਦਰਜ ਕੀਤਾ। ਇਸ ਧਾਰਾ ਦੇ ਤਹਿਤ ਸਾਜਿਦ ਨੂੰ 7 ਸਾਲ ਦੀ ਜੇਲ ਦੇ ਨਾਲ ਜ਼ੁਰਮਾਨਾ ਭਰਨ ਦੀ ਸਜ਼ਾ ਦੀ ਦਿੱਤੀ ਜਾ ਸਕਦੀ ਹੈ।
ਪੁਲਸ ਨੇ ਮੈਜਿਸਟਰੇਟ ਤੋਂ ਐਤਵਾਰ ਨੂੰ ਨੌਜਵਾਨ ਦੀ ਇਕ ਦਿਨ ਦੀ ਰਿਹਾਸਤ ਵੀ ਲੈ ਲਈ ਸੀ ਅਤੇ ਸੋਮਵਾਰ ਨੂੰ ਨੌਜਵਾਨ ਨੂੰ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਪੁਲਸ ਨੇ ਦੱਸਿਆ ਕਿ 20 ਸਾਲਾ ਸਾਜਿਦ ਫੈਕਟਰੀ ਵਿਚ ਮਜ਼ਦੂਰੀ ਕਰਦਾ ਹੈ ਅਤੇ ਉਸ ਨੂੰ ਭਾਰਤੀ ਫਿਲਮਾਂ ਦੇਖਣ ਅਤੇ ਗਾਣੇ ਸੁਣਨ ਦਾ ਬਹੁਤ ਸ਼ੌਕ ਹੈ। ਪੁਲਸ ਮੁਤਾਬਕ ਭਾਰਤੀ ਫਿਲਮਾਂ ਦਾ ਸਾਜਿਦ 'ਤੇ ਇੰਨਾ ਡੂੰਘਾ ਅਸਰ ਹੋਇਆ ਹੈ ਕਿ ਉਸ ਨੇ ਹੁਣ ਜਨਤਕ ਤੌਰ 'ਤੇ ਭਾਰਤ ਦੀ ਤਾਰੀਫ ਕਰਨੀ ਸ਼ੁਰੂ ਕਰ ਦਿੱਤੀ ਹੈ।


Related News