ਪਾਕਿਸਤਾਨ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਖੋਲ੍ਹਣ ''ਤੇ ਕਰੇਗਾ ਵਿਚਾਰ

05/14/2019 4:18:06 PM

ਲਾਹੌਰ— ਭਾਰਤੀ ਉਡਾਣਾਂ ਲਈ ਆਪਣਾ ਹਵਾਈ ਖੇਤਰ ਦੁਬਾਰਾ ਖੋਲ੍ਹਣ ਦੇ ਬਾਰੇ 'ਚ ਪਾਕਿਸਤਾਨ ਸਰਕਾਰ 15 ਮਈ ਨੂੰ ਸਮੀਖਿਆ ਕਰੇਗੀ। ਪਾਕਿਸਤਾਨ ਦੇ ਐਵੀਏਸ਼ਨ ਮੰਤਰਾਲੇ ਦੇ ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ ਇਕ ਸੀਨੀਅਰ ਮੰਤਰੀ ਨੇ ਕਿਹਾ ਕਿ ਭਾਰਤ 'ਚ ਚੋਣਾਂ ਪੂਰੀਆਂ ਹੋਣ ਤੱਕ ਇਹੀ ਸਥਿਤੀ ਰਹੇਗੀ। ਪਾਕਿਸਤਾਨ ਨੇ 26 ਫਰਵਰੀ ਨੂੰ ਬਾਲਾਕੋਟ 'ਚ ਅੱਤਵਾਦੀ ਕੈਂਪ 'ਤੇ ਭਾਰਤੀ ਹਵਾਈ ਹਮਲੇ ਤੋਂ ਬਾਅਦ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ।

ਬਾਅਦ 'ਚ ਉਸ ਨੇ 27 ਮਾਰਚ ਨੂੰ ਹਵਾਈ ਖੇਤਰ ਦੁਬਾਰਾ ਖੋਲਿਆ ਸੀ ਪਰ ਨਵੀਂ ਦਿੱਲੀ, ਬੈਂਕਾਕ ਤੇ ਕੁਆਲਾਲੰਪੁਰ ਦੀਆਂ ਉਡਾਣਾਂ ਦੇ ਲਈ ਰੋਕ ਜਾਰੀ ਰੱਖੀ ਗਈ। ਪਾਕਿਸਤਾਨ ਦੀ ਐਵੀਏਸ਼ਨ ਰੈਗੂਲੇਟਰੀ ਦੇ ਬੁਲਾਰੇ ਮੁਜਤਬਾ ਬੇਗ ਨੇ ਐਤਵਾਰ ਨੂੰ ਕਿਹਾ ਕਿ ਪਾਕਿਸਤਾਨ ਦੀ ਸਰਕਾਰ 15 ਮਈ ਨੂੰ ਇਹ ਫੈਸਲਾ ਲਵੇਗੀ ਕਿ ਭਾਰਤੀ ਉਡਾਣਾਂ ਦੇ ਲਈ ਹਵਾਈ ਖੇਤਰ ਖੋਲਿਆ ਜਾਵੇ ਜਾਂ ਨਾ।

ਹਾਲਾਂਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਰੀਬੀ ਮੰਤਰੀ ਫਵਾਦ ਚੌਧਰੀ ਨੂੰ ਨਹੀਂ ਲੱਗਦਾ ਕਿ ਭਾਰਤ 'ਚ ਲੋਕ ਸਭਾ ਚੋਣਾਂ ਪੂਰੀਆਂ ਹੋਣ ਤੱਕ ਸਥਿਤੀ 'ਚ ਕੋਈ ਬਦਲਾਅ ਨਹੀਂ ਹੋਣ ਵਾਲਾ ਹੈ। ਭਾਰਤ ਤੇ ਪਾਕਿਸਤਾਨ ਨੇ 26 ਫਰਵਰੀ ਨੂੰ ਦੋਵਾਂ ਦੇ ਵਿਚਾਲੇ ਤਣਾਅ ਵਧਣ 'ਤੇ ਆਪਣੇ ਹਵਾਈ ਖੇਤਰ ਨੂੰ ਇਕ ਦੂਜੇ ਲਈ ਬੰਦ ਕਰ ਦਿੱਤਾ ਸੀ।


Baljit Singh

Content Editor

Related News