ਟੀਮ ਦੀ ਇੰਗਲੈਂਡ ਰਵਾਨਗੀ ਤੋਂ ਪਹਿਲਾਂ ਪਾਕਿ ਦੇ 3 ਕ੍ਰਿਕਟਰ ਕੋਰੋਨਾ ਜਾਂਚ 'ਚ ਪਾਜ਼ੇਟਿਵ
Monday, Jun 22, 2020 - 10:43 PM (IST)
ਕਰਾਚੀ (ਭਾਸ਼ਾ)- ਪਾਕਿਸਤਾਨੀ ਕ੍ਰਿਕਟਰ ਸ਼ਾਦਾਬ ਖਾਨ, ਹਾਰਿਸ ਰਾਉਫ ਤੇ ਹੈਦਰ ਅਲੀ ਸੋਮਵਾਰ ਨੂੰ ਕੋਰੋਨਾ ਵਾਇਰਸ ਜਾਂਚ 'ਚ ਪਾਜ਼ੇਟਿਵ ਪਾਏ ਗਏ। ਪਾਕਿਸਤਾਨ ਕ੍ਰਿਕਟ ਬੋਰਡ ਨੇ ਇਕ ਬਿਆਨ 'ਚ ਕਿਹਾ ਕਿ ਪਾਕਿਸਤਾਨ ਕ੍ਰਿਕਟ ਬੋਰਡ ਇਸਦੀ ਪੁਸ਼ਟੀ ਕਰਦਾ ਹੈ ਕਿ ਤਿੰਨ ਖਿਡਾਰੀ ਹੈਦਰ ਅਲੀ, ਹਾਰਿਸ ਰਾਉਫ ਤੇ ਸ਼ਾਦਾਬ ਖਾਨ ਕੋਰੋਨਾ ਵਾਇਰਸ ਜਾਂਚ 'ਚ ਪਾਜ਼ੇਟਿਵ ਪਾਏ ਗਏ ਹਨ। ਇਸ 'ਚ ਕਿਹਾ ਗਿਆ ਇਨ੍ਹਾਂ ਖਿਡਾਰੀਆਂ 'ਚ ਹੁਣ ਤੱਕ ਕੋਈ ਲੱਛਣ ਨਹੀਂ ਸੀ ਪਰ ਇੰਗਲੈਂਡ ਦੌਰੇ ਤੋਂ ਪਹਿਲਾਂ ਐਤਵਾਰ ਨੂੰ ਰਾਵਲਪਿੰਡੀ 'ਚ ਹੋਈ ਜਾਂਚ 'ਚ ਇਹ ਪਾਜ਼ੇਟਿਵ ਪਾਏ ਗਏ। ਹੁਣ ਇਹ ਖਿਡਾਰੀ ਅਲੱਗ 'ਚ ਰਹਿਣਗੇ।
کھلاڑیوں کی کوویڈ 19 ٹیسٹنگ پر اپ ڈیٹ https://t.co/yiIg8BmO8P
— PCB Media (@TheRealPCBMedia) June 22, 2020

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਵੀ ਟੈਸਟ 'ਚ ਪਾਜ਼ੇਟਿਵ ਪਾਏ ਗਏ ਸਨ।

