ਪਾਕਿ ਨੇ ਫਿਰ ਚੁੱਕਿਆ ਪੈਗੰਬਰ ਕਾਰਟੂਨ ਵਿਵਾਦ ਮੁੱਦਾ, ਫਰਾਂਸ ਵਿਰੁੱਧ ਕੀਤਾ ਪ੍ਰਦਰਸ਼ਨ

02/17/2021 10:21:22 PM

ਇੰਟਰਨੈਸ਼ਨਲ ਡੈਸਕ- ਫਰਾਂਸ ’ਚ ਪੈਗੰਬਰ ਕਾਰਟੂਨ ਵਿਵਾਦ ਦੇ ਚਾਰ ਮਹੀਨਿਆਂ ਬਾਅਦ ਵੀ ਪਾਕਿਸਤਾਨ ਮੂੰਹ ਫੁਲਾਈ ਬੈਠਾ ਹੈ ਅਤੇ ਪਾਕਿਸਤਾਨ ਦੀਆਂ ਸੜਕਾਂ ’ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਵਿਰੁੱਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪੈਰਿਸ ਤੋਂ ਪ੍ਰਕਾਸ਼ਤ ਹੋਣ ਵਾਲੇ ਅਖ਼ਬਾਰ ‘ਲੀ ਫਿਗਾਰੋ’ ਅਨੁਸਾਰ ਇਸਦੇ ਚਲਦੇ ਪਾਕਿਸਤਾਨ ਦੀ ਕੱਟੜਪੰਥੀ ਪਾਰਟੀ ਤਹਰੀਕ-ਏ-ਲਬੈਕ ਪਾਕਿਸਤਾਨ (ਟੀ. ਐੱਲ. ਪੀ.) ਵਲੋਂ ਆਯੋਜਿਤ ਵਿਰੋਧ ਪ੍ਰਦਰਸ਼ਨ ’ਚ ਫਰਾਂਸ ਦੇ ਰਾਜਦੂਤ ਨੂੰ ਕੱਢਣ, ਫਰਾਂਸ ਨਾਲ ਸਬੰਧ ਖਤਮ ਕਰਨ ਅਤੇ ਫਰਾਂਸੀਸੀ ਸਮਾਨ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਸੀ ਕਿ ਉਸਦੀ ਸਰਕਾਰ ਟੀ. ਐੱਲ. ਪੀ. ਦੀਆਂ ਮੰਗਾਂ ਨੂੰ 20 ਅਪ੍ਰੈਲ ਤੋਂ ਪਹਿਲਾਂ ਸੰਸਦ ’ਚ ਰੱਖੇਗੀ।

ਇਹ ਖ਼ਬਰ ਵੀ ਪੜ੍ਹੋ- ਡੂ ਪਲੇਸਿਸ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ

ਟੀ. ਐੱਲ. ਪੀ. ਦੀਆਂ ਮੰਗਾਂ ਨਾ ਮੰਨਣ ’ਤੇ ਇਸਲਾਮਾਬਾਦ ’ਚ ਧਰਨੇ ਦੀ ਧਮਕੀ ਦਿੱਤੀ ਗਈ ਹੈ। ਐੱਲ. ਸੀ. ਪੈਲੇਸ ਦੇ ਇਕ ਸੂਤਰ ਅਨੁਸਾਰ ਇਨ੍ਹਾਂ ਮਾਮਲਿਆਂ ਨੂੰ ਸੰਸਦ ’ਚ ਉਠਾਉਣ ’ਤੇ ਪਾਕਿਸਤਾਨ ਸਰਕਾਰ ਦੇ ਫੈਸਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ। ਐੱਲ. ਸੀ. ਪੈਲੇਸ ਫਰਾਂਸ ਦੇ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਹੈ। ਜਾਣਕਾਰੀ ਅਨੁਸਾਰ ਪਾਕਿਸਤਾਨ ’ਚ ਵਿਰੋਧ ਪ੍ਰਦਰਸ਼ਨ ਦੌਰਾਨ ਮੈਕ੍ਰੋਂ ਵਿਰੁੱਧ  ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ। ਇਸ ਨੂੰ ਗੰਭੀਰਤਾ ਨਾਲ ਲਿਆ ਗਿਆ ਸੀ। ਹੁਣ ਪਾਕਿਸਤਾਨ ਸਰਕਾਰ ਰਾਜਦੂਤ ਨੂੰ ਕੱਢੇ ਜਾਣ ਦੇ ਸਵਾਲ ਨੂੰ ਸੰਸਦ ’ਚ ਰੱਖਣਾ ਚਾਹੁੰਦੀ ਹੈ।


ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News