ਪਾਕਿ ਨੇ ਜ਼ਮੀਨ ਤੋਂ ਜ਼ਮੀਨ ''ਤੇ ਹਮਲਾ ਕਰਨ ਵਾਲੀ ਪ੍ਰਮਾਣੂ ਸੰਚਾਲਿਤ ਬੈਲਿਸਟਿਕ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ
Friday, Aug 13, 2021 - 12:43 AM (IST)
ਇਸਲਾਮਾਬਾਦ-ਪਾਕਿਸਤਾਨ ਨੇ ਵੀਰਵਾਰ ਨੂੰ ਜ਼ਮੀਨ ਤੋਂ ਜ਼ਮੀਨ 'ਤੇ ਹਮਲਾ ਕਰਨ ਵਾਲੀ ਪ੍ਰਮਾਣੂ ਸਮਰੱਥਾ ਬੈਲਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਜੋ 290 ਕਿਲੋਮੀਟਰ ਤੱਕ ਦੇ ਟੀਚਿਆਂ 'ਤੇ ਨਿਸ਼ਾਨਾ ਵਿੰਨ੍ਹ ਸਕਦੀ ਹੈ। ਫੌਜ ਨੇ ਇਕ ਬਿਆਨ 'ਚ ਕਿਹਾ ਕਿ ਬੈਲਸਟਿਕ ਮਿਜ਼ਾਈਲ ਜਗਨਵੀ ਦਾ ਸਫਲ ਪ੍ਰੀਖਣ ਦਾ ਉਦੇਸ਼ ਫੌਜੀ ਰਣਨੀਤੀਕ ਬਲ ਕਮਾਂਡ ਦੀ ਮੁਹਿੰਮ ਸੰਬੰਧੀ ਤਿਆਰੀਆਂ ਨੂੰ ਯਕੀਨੀ ਕਰਨਾ ਅਤੇ ਹਥਿਆਰ ਪ੍ਰਣਾਲੀ ਦੇ ਤਕਨੀਕੀ ਮਾਪਦੰਡਾਂ ਨੂੰ ਮੁੜ-ਮਾਨਤਾ ਪ੍ਰਦਾਨ ਕਰਨਾ ਸੀ।
ਇਹ ਵੀ ਪੜ੍ਹੋ :ਕੋਰੋਨਾ ਨੂੰ ਲੈ ਕੇ ਵਰਤੀ ਲਾਪਰਵਾਹੀ, ਚੀਨੀ ਸਰਕਾਰ ਨੇ 20 ਅਧਿਕਾਰੀਆਂ ਨੂੰ ਦਿੱਤੀ ਸਜ਼ਾ
ਬਿਆਨ ਮੁਤਾਬਕ ਇਸ ਦੌਰਾਨ ਫੌਜੀ ਰਣਨੀਤੀ ਬਲ ਕਮਾਨ ਦੇ ਕਮਾਂਡ ਲੈਫਟੀਨੈਂਟ ਜਨਰਲ ਮੁਹਮੰਦ ਅਲੀ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਫੌਜ ਦੇ ਮੀਡੀਆ ਮੁਤਾਬਕ ਮਿਜ਼ਾਈਲ ਜਗਨਵੀ 'ਚ 290 ਕਿਲੋਮੀਟਰ ਦੀ ਰੇਂਜ ਤੱਕ ਕਈ ਤਰ੍ਹਾਂ ਦੇ ਹਥਿਆਰ ਲਿਜਾਣ ਦੀ ਸਮਰੱਥਾ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਫੌਜ, ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਇਸ ਸਫਲਤਾ 'ਤੇ ਵਧਾਈ ਦਿੱਤੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।