ਪਹਿਲਾਂ ਅਦਾਲਤ ''ਚ ਪੇਸ਼ ਹੋਣ ਮੁਸ਼ਰੱਫ ਫਿਰ ਸੁਣਾਗੇ ਅਰਜ਼ੀ: ਪਾਕਿ SC

Saturday, Jan 18, 2020 - 05:58 PM (IST)

ਪਹਿਲਾਂ ਅਦਾਲਤ ''ਚ ਪੇਸ਼ ਹੋਣ ਮੁਸ਼ਰੱਫ ਫਿਰ ਸੁਣਾਗੇ ਅਰਜ਼ੀ: ਪਾਕਿ SC

ਇਸਲਾਮਾਬਾਦ- ਪਾਕਿਸਤਾਨ ਸੁਪਰੀਮ ਕੋਰਟ ਨੇ ਵਿਸ਼ੇਸ਼ ਅਦਾਲਤ ਵਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੇ ਸਜ਼ਾ ਸੁਣਾਏ ਜਾਣ ਦੇ ਖਿਲਾਫ ਦੇਸ਼ ਤੋਂ ਬਾਹਰ ਰਹਿ ਰਹੇ ਸੇਵਾਮੁਕਤ ਫੌਜ ਮੁਖੀ ਤੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਦੀ ਪਟੀਸ਼ਨ ਵਾਪਸ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਕਾਨੂੰਨ ਦੇ ਸਾਹਮਣੇ ਆਤਮ-ਸਮਰਪਣ ਕੀਤੇ ਬਿਨਾਂ ਅਪੀਲ ਕਰਨ ਦੀ ਆਗਿਆ ਨਹੀਂ ਹੈ।

'ਦ ਐਕਸਪ੍ਰੈੱਸ ਟ੍ਰਿਬਿਊਨ ਦੀ ਖਬਰ ਮੁਤਾਬਕ 74 ਸਾਲਾ ਸਾਬਕਾ ਰਾਸ਼ਟਰਪਤੀ ਨੇ ਦੇਸ਼ ਧਰੋਹ ਦੇ ਮਾਮਲੇ ਵਿਚ ਉਹਨਾਂ ਨੂੰ ਮੌਤ ਦੀ ਸਜ਼ਾ ਨੂੰ ਚੁਣੌਤੀ ਦਿੱਤੀ ਸੀ। ਫਿਲਹਾਲ ਮੁਸ਼ਰੱਫ ਦੁਬਈ ਵਿਚ ਹਨ। ਮੁਸ਼ਰੱਫ ਦੇ ਵਕੀਲ ਬੈਰਿਸਟਰ ਸਲਮਾਨ ਸਫਦਰ ਨੇ ਚੋਟੀ ਦੀ ਅਦਾਲਤ ਨੂੰ 90 ਪੇਜਾਂ ਦੀ ਪਟੀਸ਼ਨ ਸੌਂਪੀ। ਅਰਜ਼ੀ ਵਿਚ ਉਹਨਾਂ ਨੇ ਵਿਸ਼ੇਸ਼ ਅਦਾਲਤ ਦੇ ਫੈਸਲੇ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ। ਅਖਬਾਰ ਮੁਤਾਬਕ ਚੋਟੀ ਦੀ ਅਦਾਲਤ ਦੇ ਰਜਿਸਟਰਾਰ ਦਫਤਰ ਨੇ ਸ਼ੁੱਕਰਵਾਰ ਨੂੰ ਇਹ ਕਹਿੰਦੇ ਹੋਏ ਅਪੀਲ ਠੁਕਰਾ ਦਿੱਤੀ ਕਿ ਇਹ ਮੰਨਣਯੋਗ ਕਾਨੂੰਨ ਹੈ ਕਿ ਦੋਸ਼ੀ ਨੂੰ ਅਪੀਲ ਦਾਇਰ ਕਰਨ ਤੋਂ ਪਹਿਲਾਂ ਅਦਾਲਤ ਦੇ ਸਾਹਮਣੇ ਆਤਮ-ਸਮਰਪਣ ਕਰਨਾ ਚਾਹੀਦਾ ਹੈ। 


author

Baljit Singh

Content Editor

Related News