ਸੰਪਤੀ ਦਾ ਬਿਓਰਾ ਨਾ ਦੇਣ 'ਤੇ ਪਾਕਿ ਦੇ 150 ਜਨਤਕ ਨੁਮਾਇੰਦਿਆਂ ਖ਼ਿਲਾਫ਼ ਚੋਣ ਕਮਿਸ਼ਨ ਦੀ ਵੱਡੀ ਕਾਰਵਾਈ
Tuesday, Jan 18, 2022 - 01:36 PM (IST)
ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਸੰਪਤੀ ਅਤੇ ਦੇਣਦਾਰੀਆਂ ਦਾ ਬਿਓਰਾ ਨਾ ਦੇਣ ’ਤੇ ਸੋਮਵਾਰ ਨੂੰ ਸੂਚਨਾ ਮੰਤਰੀ ਫਵਾਦ ਚੌਧਰੀ ਅਤੇ ਸਿੰਧ ਦੇ ਮੁੱਖ ਮੰਤਰੀ ਸਯਦ ਅਲੀ ਸ਼ਾਹ ਸਮੇਤ ਲੱਗਭਗ 150 ਸੰਘੀ ਅਤੇ ਸੂਬਾਈ ਜਨਤਕ ਨੁਮਾਇੰਦਿਆਂ ਦੀ ਮੈਂਬਰਸ਼ਿਪ ਅਸਥਾਈ ਰੂਪ ਨਾਲ ਮੁਅੱਤਲ ਕਰ ਦਿੱਤੀ। ਪਿਛਲੇ ਸਾਲ, ਕਮਿਸ਼ਨ ਨੇ ਘੱਟ ਤੋਂ ਘੱਟ 154 ਜਨਤਕ ਨੁਮਾਇੰਦਿਆਂ ਦੀ ਮੈਂਬਰਸ਼ਿਪ ਮੁਅੱਤਲ ਕਰ ਦਿੱਤੀ ਸੀ ਪਰ ਬਾਅਦ ਵਿਚ ਉਨ੍ਹਾਂ ਸਾਰਿਆਂ ਨੇ ਸਬੰਧਤ ਬਿਓਰਾ ਜਮ੍ਹਾ ਕਰਵਾ ਦਿੱਤਾ ਸੀ ਅਤੇ ਫਿਰ ਉਨ੍ਹਾਂ ਦੀ ਮੈਂਬਰਸ਼ਿਪ ਬਹਾਲ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ: ਅਮਰੀਕਾ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਮੁੰਡਿਆਂ ਦੀ ਮੌਤ
ਪਾਕਿਸਤਾਨ ਦੀ ਚੋਣ ਸੰਸਥਾ ਨੇ ਇਹ ਕਦਮ ਉਦੋਂ ਚੁੱਕਿਆ, ਜਦੋਂ ਚੁਣੇ ਹੋਏ ਨੁਮਾਇੰਦਿਆਂ ਨੇ ਹਰ ਸਾਲ ਦੇ ਅੰਤ ਤੱਕ ਸੰਪਤੀ ਅਤੇ ਦੇਣਦਾਰੀਆਂ ਨੂੰ ਜ਼ਰੂਰੀ ਰੂਪ ਨਾਲ ਦਾਖ਼ਲ ਕਰਨ ਦੇ ਨਿਯਮ ਦਾ ਉਲੰਘਣ ਕੀਤਾ। ਚੋਣ ਕਮਿਸ਼ਨ ਨੇ ਕਿਹਾ ਕਿ ਜਿਨ੍ਹਾਂ ਨੁਮਾਇੰਦਿਆਂ ਦੀ ਮੈਂਬਰਸ਼ਿਪ ਮੁਅੱਤਲ ਕੀਤੀ ਗਈ ਹੈ, ਉਹ ਸੰਸਦੀ ਕਾਰਵਾਈ ਵਿਚ ਹਿੱਸਾ ਨਹੀਂ ਲੈ ਸਕਦੇ ਹਨ ਅਤੇ ਉਨ੍ਹਾਂ ਦੀ ਮੈਂਬਰਸ਼ਿਪ ਉਦੋਂ ਤੱਕ ਮੁਅੱਤਲ ਰਹੇਗੀ, ਜਦੋਂ ਤੱਕ ਕਿ ਉਹ ਆਪਣਾ ਸਬੰਧਤ ਬਿਓਰਾ ਜਮ੍ਹਾ ਨਹੀਂ ਕਰਵਾ ਦਿੰਦੇ।
ਇਹ ਵੀ ਪੜ੍ਹੋ: ...ਜਦੋਂ ਸਫ਼ਰ ਦੌਰਾਨ ਬੋਲਿਆ ਪਾਇਲਟ, ‘ਸ਼ਿਫ਼ਟ ਖ਼ਤਮ, ਹੁਣ ਨਹੀਂ ਉਡਾਵਾਂਗਾ ਫਲਾਈਟ’
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।