ਪਾਕਿਸਤਾਨ ਨੇ 145 ਭਾਰਤੀ ਮਛੇਰੇ ਕੀਤੇ ਰਿਹਾਅ

12/28/2017 5:18:37 PM

ਇਸਲਾਮਾਬਾਦ— ਪਾਕਿਸਤਾਨ ਨੇ ਅੱਜ ਇਸਲਾਮਾਬਾਦ ਦੀਆਂ ਜੇਲਾਂ 'ਚ ਬੰਦ 145 ਭਾਰਤੀ ਮਛੇਰਿਆਂ ਨੂੰ ਰਿਹਾਅ ਕਰਨ ਦਾ ਬਿਆਨ ਜਾਰੀ ਕੀਤਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਅਜਿਹਾ ਦੋਵਾਂ ਦੇਸ਼ਾਂ ਵਿਚਾਲੇ ਚੰਗੇ ਵਤੀਰੇ ਨੂੰ ਉਤਸ਼ਾਹਿਤ ਕਰ ਲਈ ਕੀਤਾ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾਕਟਰ ਮੁਹੰਮਦ ਫੈਜ਼ਲ ਦੇ ਐਲਾਨ ਤੋਂ ਬਾਅਦ ਰਿਹਾਅ ਕੀਤਾ ਗਿਆ ਹੈ ਕਿ 8 ਜਨਵਰੀ ਤੱਕ ਦੋ ਵਾਰ 'ਚ 291 ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ ਜਾਵੇਗਾ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਮਛੇਰਿਆਂ ਨੂੰ ਸਖਤ ਸੁਰੱਖਿਆ ਅਧੀਨ ਲਾਹੌਰ ਭੇਜਿਆ ਜਾਵੇਗਾ ਤੇ ਉਥੋਂ ਵਾਘਾ ਬਾਰਡਰ ਰਾਹੀਂ ਮਛੇਰਿਆਂ ਨੂੰ ਭਾਰਤੀ ਅਧਿਕਾਰੀਆਂ ਦੇ ਹਵਾਲੇ ਕੀਤਾ ਜਾਵੇਗਾ। ਭਾਰਤ ਵਲੋਂ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਬਾਕੀ 146 ਮਛੇਰਿਆਂ ਨੂੰ 8 ਜਨਵਰੀ ਤੱਕ ਰਿਹਾਅ ਕਰ ਦਿੱਤਾ ਜਾਵੇਗਾ। ਪਾਕਿਸਤਾਨ ਵਲੋਂ ਸਦਭਾਵਨਾ ਦੇ ਤੌਰ 'ਤੇ ਰਿਹਾਰ ਕੀਤੇ ਮਛੇਰਿਆਂ ਨੂੰ ਨਕਦੀ ਤੋਹਫੇ ਵੀ ਦਿੱਤੇ ਗਏ ਹਨ।


Related News