ਪਾਕਿ PM ਸ਼ਾਹਬਾਜ਼ ਨੇ ਕਿਹਾ- 24 ਘੰਟਿਆਂ ''ਚ ਆਟੇ ਦੀ ਕੀਮਤ ਨਾ ਘਟੀ ਤਾਂ ਵੇਚ ਦਿਆਂਗਾ ਆਪਣੇ ਕੱਪੜੇ
Tuesday, May 31, 2022 - 01:57 PM (IST)

ਇਸਲਾਮਾਬਾਦ — ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਐਤਵਾਰ ਨੂੰ ਠਾਕਾਰਾ ਸਟੇਡੀਅਮ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖਾਨ 'ਤੇ ਹਮਲਾ ਬੋਲਿਆ। ਇਮਰਾਨ ਖਾਨ ਦੇ ਖਾਸਮਖਾਸ ਮਹਿਮੂਦ ਖਾਨ ਨੂੰ ਚਿਤਾਵਨੀ ਦਿੰਦੇ ਹੋਏ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਜੇਕਰ ਇਹ ਮੁੱਖ ਮੰਤਰੀ ਖਾਨ ਅਗਲੇ 24 ਘੰਟਿਆਂ 'ਚ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਸਸਤਾ ਆਟਾ ਮੁਹੱਈਆ ਨਹੀਂ ਕਰਵਾਉਂਦੇ ਤਾਂ ਉਹ ਆਪਣੇ ਕੱਪੜੇ ਵੇਚ ਕੇ ਆਟਾ ਮੁਹੱਈਆ ਕਰਵਾਉਣਗੇ।
ਇਹ ਵੀ ਪੜ੍ਹੋ : ਇਮਰਾਨ ਦਾ ਆਜ਼ਾਦੀ ਮਾਰਚ ਪਾਕਿਸਤਾਨ 'ਤੇ ਪਿਆ ਭਾਰੀ, ਸਰਕਾਰ ਨੂੰ ਪਈ ਦੋਹਰੀ ਮਾਰ
ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ, 'ਮੈਂ ਆਪਣਾ ਵਾਅਦਾ ਦੁਹਰਾਉਂਦਾ ਹਾਂ, ਮੈਂ ਆਪਣੇ ਕੱਪੜੇ ਵੇਚਾਂਗਾ ਅਤੇ ਲੋਕਾਂ ਨੂੰ ਸਭ ਤੋਂ ਸਸਤਾ ਕਣਕ ਦਾ ਆਟਾ ਉਪਲੱਬਧ ਕਰਵਾਉਂਗਾ। ਸਾਬਕਾ ਇਮਰਾਨ ਸਰਕਾਰ ਦੀ ਆਲੋਚਨਾ ਕਰਦੇ ਹੋਏ ਪਾਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ 50 ਲੱਖ ਘਰ ਅਤੇ ਇੱਕ ਕਰੋੜ ਨੌਕਰੀਆਂ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ ਹਨ।
ਸ਼ਰੀਫ ਨੇ ਕਿਹਾ, ''ਮੈਂ ਤੁਹਾਡੇ ਸਾਹਮਣੇ ਐਲਾਨ ਕਰਦਾ ਹਾਂ ਕਿ ਮੈਂ ਆਪਣੀ ਜਾਨ ਕੁਰਬਾਨ ਕਰ ਦੇਵਾਂਗਾ, ਪਰ ਦੇਸ਼ ਨੂੰ ਖੁਸ਼ਹਾਲੀ ਅਤੇ ਵਿਕਾਸ ਦੇ ਰਾਹ 'ਤੇ ਰੱਖਾਂਗਾ।'' ਬਲੋਚਿਸਤਾਨ ਚੋਣਾਂ 'ਤੇ ਸ਼ਰੀਫ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ 'ਤੇ ਵਿਸ਼ਵਾਸ ਕੀਤਾ ਅਤੇ ਉਨ੍ਹਾਂ ਦੇ ਪੱਖ 'ਚ ਵੋਟ ਦਿੱਤੀ। ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਬਲੋਚਿਸਤਾਨ ਦੇ ਲੋਕ ਪੋਲਿੰਗ ਸਟੇਸ਼ਨਾਂ 'ਤੇ ਇਕੱਠੇ ਹੋਣ। ਮੈਨੂੰ ਉਮੀਦ ਸੀ ਕਿ ਮਤਦਾਨ 30 ਤੋਂ 35 ਫੀਸਦੀ ਦੇ ਦਾਇਰੇ ਵਿੱਚ ਹੋਵੇਗਾ, ਜੋ ਕਿ ਲੋਕਤੰਤਰ ਅਤੇ ਕਾਨੂੰਨ ਵਿਵਸਥਾ ਦੇ ਸੁਧਾਰਾਂ ਵਿੱਚ ਲੋਕਾਂ ਦਾ ਵਿਸ਼ਵਾਸ ਹੈ।
ਇਹ ਵੀ ਪੜ੍ਹੋ : HRCP ਦੀ ਇਮਰਾਨ ਖ਼ਾਨ ਨੂੰ ਤਾੜਨਾ, ਕਿਹਾ - ਸਿਰਫ਼ ਮਰੀਅਮ ਹੀ ਨਹੀਂ ਸਾਰੀਆਂ ਔਰਤਾਂ ਕੋਲੋਂ ਮੰਗੋ ਮੁਆਫ਼ੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।