ਪਾਕਿ ਪ੍ਰਧਾਨ ਮੰਤਰੀ ਨੂੰ ਮਿਲਿਆ ''ਮੁਸਲਿਮ ਮੈਨ ਆਫ ਦਾ ਏਅਰ'' ਐਵਾਰਡ

10/09/2019 4:39:02 PM

ਇਸਲਾਮਾਬਾਦ— ਜੰਮੂ-ਕਸ਼ਮੀਰ ਦੇ ਮਸਲੇ 'ਤੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਜਾਰੀ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਲਗਾਤਾਰ ਦੁਨੀਆ ਭਰ 'ਚ ਇਸ ਮਸਲੇ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਭਾਰਤ ਨੇ ਦੁਨੀਆ ਭਰ ਨੂੰ ਆਪਣਾ ਰੁਖ ਸਾਫ ਕਰ ਦਿੱਤਾ ਹੈ। ਸੰਯੁਕਤ ਰਾਸ਼ਟਰ 'ਚ ਮੁਸਲਿਮ ਦੇਸ਼ਾਂ ਦੀ ਏਕਤਾ ਦੀ ਗੱਲ ਕਰਨ ਵਾਲੇ ਇਮਰਾਨ ਖਾਨ ਨੂੰ ਇਕ ਵੱਡਾ ਐਵਾਰਡ ਮਿਲਿਆ ਹੈ। ਜਾਰਡਨ ਦੀ ਇਕ ਸੰਸਥਾ ਨੇ ਇਮਰਾਨ ਖਾਨ ਨੂੰ 'ਮੁਸਲਿਮ ਮੈਨ ਆਫ ਦਾ ਏਅਰ' ਦਾ ਐਵਾਰਡ ਦਿੱਤਾ ਹੈ। ਇਮਰਾਨ ਖਾਨ ਨੂੰ ਮਿਲਿਆ ਇਹ ਸਨਮਾਨ ਉਦੋਂ ਸਾਹਮਣੇ ਆਇਆ ਜਦੋਂ ਸੰਯੁਕਤ ਰਾਸ਼ਟਰ 'ਚ ਉਨ੍ਹਾਂ ਨੇ ਇਕ ਵਾਰ ਫਿਰ ਜਿਹਾਦ ਦੀ ਗੱਲ ਕੀਤੀ।

ਜਾਰਡਨ ਦੀ ਸੰਸਥਾ ਰਾਇਲ ਇਸਲਾਮਿਕ ਸਟ੍ਰੈਟੇਜਿਕ ਸਟੱਡੀਜ਼ ਸੈਂਟਰ ਨੇ ਇਮਰਾਨ ਖਾਨ ਨੂੰ ਇਹ ਐਵਾਰਡ ਦਿੱਤਾ ਹੈ, ਜਿਸ 'ਚ ਕ੍ਰਿਕਟ ਦੇ ਖੇਤਰ 'ਚ ਉਨ੍ਹਾਂ ਦੇ ਯੋਗਦਾਨ, ਸਿਆਸਤ 'ਚ ਉਨ੍ਹਾਂ ਦੇ ਕਰੀਅਨ ਨੂੰ ਅਹਿਮ ਦੱਸਿਆ ਗਿਆ ਹੈ। ਇਸ ਸੰਸਥਾ ਨੇ ਇਮਰਾਨ ਖਾਨ ਦੇ ਨਾਲ ਅਮਰੀਕੀ ਨੇਤਾ ਰਾਸ਼ਿਦਾ ਤੈਲਬ ਨੂੰ 'ਵੂਮੈਨ ਆਫ ਦਾ ਏਅਰ' ਦਾ ਐਵਾਰਡ ਦਿੱਤਾ ਹੈ।

PunjabKesari

ਸੰਸਥਾਨ ਵਲੋਂ ਜਾਰੀ ਪ੍ਰੈੱਸ ਰਿਲੀਜ਼ ਮੁਤਾਬਕ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਪਹਿਲਾਂ ਕ੍ਰਿਕਟ 'ਚ ਆਪਣਾ ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਤੇ ਵਰਲਡ ਕੱਪ ਵੀ ਜਿੱਤਿਆ। ਇਸ ਤੋਂ ਬਾਅਦ ਉਹ ਸਿਆਸਤ 'ਚ ਉਤਰੇ ਤੇ ਸਿੱਧੇ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ। ਅਜਿਹੇ 'ਚ ਉਨ੍ਹਾਂ ਦੀ ਜ਼ਿੰਦਗੀ ਮੁਸਲਮਾਨਾਂ ਲਈ ਪ੍ਰੇਰਣਾਦਾਇਕ ਰਹੀ ਹੈ।

ਜੇਕਰ ਗੱਲ ਰਾਇਲ ਇਸਲਾਮਿਕ ਸਟ੍ਰੈਟੇਜਿਕ ਸਟੱਡੀਜ਼ ਦੀ ਕੀਤੀ ਜਾਵੇ ਤਾਂ ਸੰਸਥਾ ਹਰ ਸਾਲ ਪ੍ਰਭਾਵਸ਼ਾਲੀ ਮੁਸਲਿਮ ਲੋਕਾਂ ਦੀ ਲਿਸਟ ਕੱਢਦੀ ਹੈ। ਸੰਸਥਾ ਵਲੋਂ ਟਾਪ 500 ਮੁਸਲਿਮ ਲੋਕਾਂ ਦੀ ਮੈਗਜ਼ੀਨ ਕੱਢੀ ਜਾਂਦੀ ਹੈ, ਜਿਸ 'ਚ ਮਹਿਲਾ ਤੇ ਪੁਰਸ਼ ਦੋਵੇਂ ਸ਼ਾਮਲ ਹੁੰਦੇ ਹਨ। ਪਿਛਲੇ ਸਾਲ ਇਸ ਸੰਸਥਾ ਨੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਦ੍ਰੋਗਨ ਨੂੰ ਮੁਸਲਿਮ ਮੈਨ ਆਫ ਦਾ ਏਅਰ ਦਾ ਐਵਾਰਡ ਦਿੱਤਾ ਸੀ।


Baljit Singh

Content Editor

Related News