ਸਰਦ ਰੁੱਤ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ’ਚ ਸ਼ਾਮਲ ਹੋਣ ਲਈ ਅੱਜ ਚੀਨ ਜਾਣਗੇ ਇਮਰਾਨ ਖਾਨ

Thursday, Feb 03, 2022 - 09:53 AM (IST)

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਰਦ ਰੁੱਤ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਵਿਚ ਸ਼ਿਰਕਤ ਕਰਨ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਸਮੇਤ ਚੋਟੀ ਦੇ ਚੀਨੀ ਲੀਡਰਾਂ ਨੂੰ ਮਿਲਣ ਲਈ ਵੀਰਵਾਰ ਯਾਨੀ ਅੱਜ ਚੀਨ ਦੀ ਯਾਤਰਾ ਕਰਨਗੇ। ਸ਼ਿਨਜਿਆਂਗ ਸੂਬੇ ਵਿਚ ਉਈਗਰ ਮੁਸਲਮਾਨਾਂ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਨੂੰ ਲੈ ਕੇ ਅਮਰੀਕਾ ਅਤੇ ਉਸਦੇ ਸਹਿਯੋਗੀ ਦੇਸ਼ਾਂ ਵੱਲੋਂ ਡਿਪਲੋਮੈਟਿਕ ਬਾਈਕਾਟ ਦੇ ਵਿਚਕਾਰ ਸਰਦ ਰੁੱਤ ਓਲੰਪਿਕ ਦੀ ਮੇਜ਼ਬਾਨੀ ਕਰ ਰਿਹਾ ਹੈ।

ਇਹ ਵੀ ਪੜ੍ਹੋ: ਦਰਦਨਾਕ: ਕਾਂਗੋ ’ਚ ‘ਹਾਈ-ਵੋਲਟੇਜ’ ਬਿਜਲੀ ਦੀ ਤਾਰ ਦੀ ਲਪੇਟ ’ਚ ਆਉਣ ਨਾਲ 26 ਲੋਕਾਂ ਦੀ ਮੌਤ

ਵਿਦੇਸ਼ ਦਫ਼ਤਰ ਅਨੁਸਾਰ ਚੀਨੀ ਲੀਡਰਸ਼ਿਪ ਦੇ ਸੱਦੇ ’ਤੇ ਦੌਰਾ ਕਰਨ ਜਾ ਰਹੇ ਖਾਨ ਨਾਲ ਕੈਬਨਿਟ ਦੇ ਮੈਂਬਰਾਂ ਅਤੇ ਸੀਨੀਅਰ ਸਰਕਾਰੀ ਅਧਿਕਾਰੀਆਂ ਸਮੇਤ ਇਕ ਉੱਚ ਪੱਧਰੀ ਵਫ਼ਦ ਵੀ ਹੋਵੇਗਾ। ਵਿਦੇਸ਼ ਦਫ਼ਤਰ ਨੇ ਕਿਹਾ ਕਿ 3 ਤੋਂ 6 ਫਰਵਰੀ ਦੇ ਦੌਰੇ ਦੌਰਾਨ, ਪ੍ਰਧਾਨ ਮੰਤਰੀ ਖਾਨ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਲੀ  ਕਵਿੰਗ ਨਾਲ ਦੁਵੱਲੀ ਬੈਠਕ ਕਰਨਗੇ। ਦੋਵੇਂ ਧਿਰਾਂ ਸੀ.ਪੀ.ਈ.ਸੀ. ਸਮੇਤ ਮਜ਼ਬੂਤ ​​ਵਪਾਰ ਅਤੇ ਆਰਥਿਕ ਸਹਿਯੋਗ ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਦੇ ਹੋਏ ਦੁਵੱਲੇ ਸਬੰਧਾਂ ਦੇ ਸਮੁੱਚੇ ਪਹਿਲੂਆਂ ਦੀ ਸਮੀਖਿਆ ਕਰਨਗੇ। ਦੋਵੇਂ ਧਿਰਾਂ ਪ੍ਰਮੁੱਖ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂਂ’ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ। ਦੌਰੇ ਦੌਰਾਨ ਕਈ ਐਮ.ਓ.ਯੂ. ਅਤੇ ਸਮਝੌਤਿਆਂਂ’ਤੇ ਦਸਤਖ਼ਤ ਕੀਤੇ ਜਾਣਗੇ।

ਇਹ ਵੀ ਪੜ੍ਹੋ: ਹੈਰਾਨੀਜਨਕ, ਨੌਜਵਾਨ ਨੇ 16 ਸਕਿੰਟਾਂ ਲਈ ਉਤਾਰਿਆ ਸੀ ਮਾਸਕ, ਹੋਇਆ 2 ਲੱਖ ਰੁਪਏ ਜੁਰਮਾਨਾ

ਬੀਜਿੰਗ ਵਿਚ ਪ੍ਰਧਾਨ ਮੰਤਰੀ ਖਾਨ ਚੀਨ ਦੇ ਪ੍ਰਮੁੱਖ ਕਾਰੋਬਾਰੀਆਂ ਅਤੇ ਪ੍ਰਮੁੱਖ ਚੀਨੀ ਥਿੰਕ-ਟੈਂਕ, ਅਕਾਦਮੀਆਂਂ ਅਤੇ ਮੀਡੀਆ ਦੇ ਪ੍ਰਤੀਨਿਧੀਆਂ ਨਾਲ ਵੀ ਮੁਲਾਕਾਤ ਕਰਨਗੇ। ਇਹ ਦੌਰਾ ਪਾਕਿਸਤਾਨ ਅਤੇ ਚੀਨ ਦਰਮਿਆਨ ਡਿਪਲੋਮੈਟਿਕ ਸਬੰਧਾਂ ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ ਮੌਕੇ ਮਨਾਏ ਜਾਣ ਵਾਲੇ ਪ੍ਰੋਗਰਾਮਾਂ ਦਾ ਸਮਾਪਨ ਵੀ ਹੋਵੇਗਾ। ਕੋਵਿਡ-19 ਮਹਾਮਾਰੀ ਅਤੇ ਅੰਤਰਰਾਸ਼ਟਰੀ ਸਥਿਤੀ ਦੇ ਵਿਚਕਾਰ ਦੋਵਾਂ ਦੇਸ਼ਾਂ ਦੀ ਸਦਾਬਹਾਰ ਸਾਂਝੇਦਾਰੀ ਨੂੰ ਦਰਸਾਉਣ ਲਈ 140 ਤੋਂ ਵੱਧ ਸਮਾਗਮਾਂ ਆਯੋਜਿਤ ਕੀਤੇ ਗਏ। ਵਿਦੇਸ਼ ਦਫ਼ਤਰ ਅਨੁਸਾਰ, ‘ਇਸ ਤਰ੍ਹਾਂ ਇਹ ਦੌਰਾ ਪਾਕਿਸਤਾਨ ਅਤੇ ਚੀਨ ਦਰਮਿਆਨ ਅਟੁੱਟ ਸਾਂਝੇਦਾਰੀ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਅਤੇ ਕਈ ਖੇਤਰਾਂ ਵਿਚ ਸਹਿਯੋਗ ਨੂੰ ਹੁਲਾਰਾ ਪ੍ਰਦਾਨ ਕਰਨ ਲਈ ਦੁਵੱਲੀ ਵਚਨਬੱਧਤਾ ਨੂੰ ਤਾਜ਼ਾ ਕਰੇਗਾ।’

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News