ਪਾਕਿ ''ਚ ਸ਼੍ਰੀਲੰਕਾਈ ਨਾਗਰਿਕ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਬਹਾਦਰੀ ਮੈਡਲ ਦੇਣ ਦਾ ਐਲਾਨ

Monday, Dec 06, 2021 - 11:00 AM (IST)

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਤਵਾਰ ਨੂੰ ਉਸ ਵਿਅਕਤੀ ਨੂੰ ਬਹਾਦਰੀ ਮੈਡਲ ਦੇਣ ਦਾ ਐਲਾਨ ਕੀਤਾ ਹੈ, ਜਿਸ ਨੇ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਸਿਆਲਕੋਟ ਵਿਚ ਇਕ ਫੈਕਟਰੀ ਮੈਨੇਜਰ ਅਤੇ ਇਕ ਸ਼੍ਰੀਲੰਕਾਈ ਨਾਗਰਿਕ ਨੂੰ ਭੜਕੀ ਭੀੜ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਸੀ.ਸੀ.ਟੀ.ਵੀ. ਫੁਟੇਜ ਵਿਚ ਪ੍ਰੋਡਕਸ਼ਨ ਮੈਨੇਜਰ ਮਲਿਕ ਅਦਨਾਨ ਨਾਮ ਦੇ ਇਕ ਵਿਅਕਤੀ ਨੂੰ ਗੁੱਸੇ ਵਿਚ ਆਏ ਲੋਕਾਂ ਦੇ ਇਕ ਸਮੂਹ ਦਾ ਸਾਹਮਣਾ ਕਰਦੇ ਹੋਏ ਅਤੇ ਸਿਆਲਕੋਟ ਵਿਚ ਇਕ ਫੈਕਟਰੀ ਵਿਚ ਸ਼੍ਰੀਲੰਕਾ ਦੇ ਨਾਗਰਿਕ ਪ੍ਰਿਅੰਤਾ ਕੁਮਾਰਾ ਦਿਯਾਵਦਨਾ ਨੂੰ ਭੀੜ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਦਿਖਾਇਆ ਗਿਆ ਹੈ।

ਇਹ ਵੀ ਪੜ੍ਹੋ : 'ਓਮੀਕਰੋਨ' ਦੀ ਦਹਿਸ਼ਤ ਹੇਠ ਦੁਨੀਆ, ਅਮਰੀਕੀ ਡਾਕਟਰ ਫਾਊਚੀ ਨੇ ਕੀਤਾ ਵੱਡਾ ਦਾਅਵਾ

PunjabKesari

ਬਾਅਦ ਵਿਚ ਭੀੜ ਨੇ ਅਦਨਾਨ ਨੂੰ ਕਾਬੂ ਕਰ ਲਿਆ ਅਤੇ ਸ਼੍ਰੀਲੰਕਾਈ ਨਾਗਰਿਕ ਨੂੰ ਸੜਕ 'ਤੇ ਘਸੀਟਿਆ ਅਤੇ ਉਸਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਫਿਰ ਭੀੜ ਨੇ ਈਸ਼ਨਿੰਦਾ ਦੇ ਦੋਸ਼ਾਂ ਨੂੰ ਲੈ ਕੇ ਲਾਸ਼ ਨੂੰ ਅੱਗ ਲਗਾ ਦਿੱਤੀ। ਖਾਨ ਨੇ ਟਵੀਟ ਕੀਤਾ, 'ਲੋਕਾਂ ਦੀ ਤਰਫੋਂ ਮੈਂ ਮਲਿਕ ਅਦਨਾਨ ਦੀ ਨੈਤਿਕ ਹਿੰਮਤ ਅਤੇ ਬਹਾਦਰੀ ਨੂੰ ਸਲਾਮ ਕਰਨਾ ਚਾਹਾਂਗਾ, ਜਿਸ ਨੇ ਸਿਆਲਕੋਟ 'ਚ ਭੜਕੀ ਭੀੜ ਤੋਂ ਆਪਣੀ ਜਾਨ ਖ਼ਤਰੇ 'ਚ ਪਾ ਕੇ ਪ੍ਰਿਯੰਕਾ ਦਿਯਾਵਦਨਾ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਅਸੀਂ ਉਸ ਨੂੰ ਤਮਗਾ-ਏ-ਸ਼ੁਜਾਤ ਨਾਲ ਸਨਮਾਨਿਤ ਕਰਾਂਗੇ।'

ਇਹ ਵੀ ਪੜ੍ਹੋ : ਬ੍ਰਿਟੇਨ ਨੇ ਯਾਤਰਾ ਤੋਂ ਪਹਿਲਾਂ ਜਾਂਚ ਕੀਤੀ ਜ਼ਰੂਰੀ, ਨਾਈਜੀਰੀਆ ਤੋਂ ਯਾਤਰਾ ’ਤੇ ਲਾਈ ਰੋਕ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


cherry

Content Editor

Related News