ਪਾਕਿ ਖਿਡਾਰੀਆਂ ਨੇ ਕਨੇਰੀਆ ਨਾਲ ਗਲਤ ਵਿਵਹਾਰ ਕੀਤਾ ਕਿਉਂਕਿ ਉਹ ਹਿੰਦੂ ਸੀ : ਸ਼ੋਇਬ ਅਖਤਰ
Friday, Dec 27, 2019 - 01:51 AM (IST)

ਕਰਾਚੀ - ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਸਾਥੀ ਖਿਡਾਰੀ ਦਾਨਿਸ਼ ਕਨੇਰੀਆ ਦੇ ਨਾਲ ਕੁਝ ਪਾਕਿਸਤਾਨੀ ਕ੍ਰਿਕਟਰਾਂ ਨੇ ਪੱਖਪਾਤੀ ਵਿਵਹਾਰ ਕੀਤਾ ਅਤੇ ਉਸ ਦੇ ਨਾਲ ਖਾਣਾ ਵੀ ਨਹੀਂ ਖਾਂਦੇ ਹਨ ਕਿਉਂਕਿ ਉਹ ਹਿੰਦੂ ਸਨ। ਆਪਣੇ ਮਾਮੇ ਦਲਪਤ ਤੋਂ ਬਾਅਦ ਪਾਕਿਸਤਾਨ ਲਈ ਖੇਡਣ ਵਾਲੇ ਦੂਜੇ ਹਿੰਦੂ ਕਨੇਰੀਆ ਨੇ ਪਾਕਿਸਤਾਨ ਲਈ 61 ਟੈਸਟ 'ਚ 261 ਵਿਕਲਾਂ ਹਾਸਲ ਕੀਤੀਆਂ।
ਸ਼ੋਇਬ ਨੇ ਪੀ. ਟੀ. ਵੀ. ਸਪੋਟਰਸ 'ਤੇ 'ਗੇਮ ਆਨ ਹੈ' ਪ੍ਰੋਗਰਾਮ 'ਚ ਇਹ ਗੱਲ ਆਖੀ। ਉਨ੍ਹਾਂ ਆਖਿਆ ਕਿ ਮੇਰੇ ਕਰੀਅਰ 'ਚ ਮੈਂ ਟੀਮ ਦੇ 2-3 ਖਿਡਾਰੀਆਂ ਨਾਲ ਲੜਾਈ ਵੀ ਕੀਤੀ ਜਦ ਉਹ ਖੇਤਰਵਾਦ 'ਤੇ ਗੱਲ ਕਰਨ ਲੱਗੇ ਸਨ। 'ਕੌਣ ਕਰਾਚੀ ਤੋਂ ਹੈ, ਕੌਣ ਪੰਜਾਬ ਤੋਂ ਜਾਂ ਕੌਣ ਪੇਸ਼ਾਵਰ ਤੋਂ', ਅਜਿਹੀਆਂ ਗੱਲਾਂ ਹੋਣ ਲੱਗੀਆਂ ਸਨ। ਕੀ ਹੋਇਆ ਜੇ ਕੋਈ ਹਿੰਦੂ ਹੈ, ਉਹ ਟੀਮ ਦੇ ਲਈ ਚੰਗਾ ਖੇਡ ਰਿਹਾ ਹੈ। ਸ਼ੋਇਬ ਨੇ ਆਖਿਆ ਕਿ ਉਹ ਕਹਿੰਦੇ ਸਨ ਕਿ ਸਰ ਇਹ ਇਥੋਂ ਖਾਣਾ ਕਿਵੇਂ ਲੈ ਰਿਹਾ ਹੈ। ਉਨ੍ਹਾਂ ਆਖਿਆ ਕਿ ਉਸੇ ਹਿੰਦੂ ਨੇ ਇੰਗਲੈਂਡ ਖਿਲਾਫ ਸਾਨੂੰ ਟੈਸਟ ਜਿਤਾਇਆ। ਉਹ ਜੇਕਰ ਪਾਕਿਸਤਾਨ ਲਈ ਵਿਕੇਟ ਲੈ ਰਿਹਾ ਹੈ ਤਾਂ ਉਸ ਨੂੰ ਖੇਡਣਾ ਚਾਹੀਦਾ। ਅਸੀਂ ਕਨੇਰੀਆ ਦੇ ਯਤਨ ਦੇ ਬਿਨਾਂ ਸੀਰੀਜ਼ ਨਹੀਂ ਜਿੱਤ ਸਕਦੇ ਸੀ ਪਰ ਬਹੁਤ ਲੋਕ ਉਸ ਨੂੰ ਇਸ ਦਾ ਕ੍ਰੇਡਿਟ ਨਹੀਂ ਦਿੰਦੇ। ਕਨੇਰੀਆ ਨੂੰ 2009 'ਚ ਡਰਹਮ ਖਿਲਾਫ ਏਸੇਕਸ ਲਈ ਖੇਡਦੇ ਹੋਏ ਮਰਵਿਨ ਵੈਲਟਫੀਲਡ ਦੇ ਨਾਲ ਸਪਾਟ ਫਿਕਸਿੰਗ ਦਾ ਦੋਸ਼ੀ ਪਾਇਆ ਗਿਆ।