550ਵੇਂ ਗੁਰਪੁਰਬ ਮੌਕੇ ਪਾਕਿਸਤਾਨ ਕਰ ਰਿਹੈ ਵੱਡੇ ਜਸ਼ਨ ਦੀ ਤਿਆਰੀ

Thursday, Aug 22, 2019 - 11:40 AM (IST)

550ਵੇਂ ਗੁਰਪੁਰਬ ਮੌਕੇ ਪਾਕਿਸਤਾਨ ਕਰ ਰਿਹੈ ਵੱਡੇ ਜਸ਼ਨ ਦੀ ਤਿਆਰੀ

ਲਾਹੌਰ— ਪਾਕਿਸਤਾਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਮੌਕੇ ਤਿਆਰੀਆਂ ਜੰਗੀ ਪੱਧਰ 'ਤੇ ਚੱਲ ਰਹੀਆਂ ਹਨ। ਇਸ ਦੌਰਾਨ ਲਹਿੰਦੇ ਪੰਜਾਬ ਦੇ ਸੂਚਨਾ ਤੇ ਸਭਿਆਚਾਰ ਸਕੱਤਰ ਰਾਜਾ ਜਹਾਂਗੀਰ ਨੇ ਆਪਣੇ ਸਾਰੇ ਵਿਭਾਗ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਦੀਆਂ ਤਿਆਰੀਆਂ ਸਬੰਧੀ ਜਾਣਕਾਰੀ ਇਕ ਹਫਤੇ ਦੇ ਅੰਦਰ ਦੇਣ ਲਈ ਕਿਹਾ ਹੈ। ਪਾਕਿਸਤਾਨ ਦੇ ਸਥਾਨਕ ਮੀਡੀਆ 'ਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ।

ਪਾਕਿਸਤਾਨ ਦੀ ਡਾਨ ਪੱਤਰਕਾਰ ਏਜੰਸੀ ਦੇ ਮੁਤਾਬਕ ਪੰਜਾਬ ਸੂਬੇ ਦੀ ਇਕ ਪਹਿਲ ਹੈ, ਜਿਸ ਨਾਲ ਪਾਕਿਸਤਾਨ ਨੂੰ ਭਾਰਤੀ ਤੇ ਦੁਨੀਆ ਭਰ ਦੇ ਸਿੱਖਾਂ ਨੂੰ ਆਪਣੇ ਦੇਸ਼ ਵੱਲ ਖਿੱਚਣ ਦਾ ਮੌਕਾ ਮਿਲੇਗਾ। ਜਾਣਕਾਰੀ ਮੁਤਾਬਕ ਇਸ ਸਬੰਧੀ ਇਕ ਉੱਚ ਅਧਿਕਾਰੀਆਂ ਦੀ ਮੀਟਿੰਗ ਵੀ ਕੀਤੀ ਗਈ। ਇਸ ਦੌਰਾਨ ਇਸ ਯਾਤਰਾ ਦੇ ਰਸਤੇ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਸਬੰਧੀ ਇਕ ਆਰਜੀ ਆਰਟ ਗੈਲਰੀ ਲਾਉਣ ਦੀ ਵੀ ਸਲਾਹ ਦਿੱਤੀ ਗਈ ਹੈ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਸਿੱਖਾਂ ਤੇ ਉਨ੍ਹਾਂ ਨਾਲ ਸਬੰਧਤ ਪੁਸਤਾਂ ਦੀ ਵੀ ਪ੍ਰਦਰਸ਼ਨੀ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਨਨਕਾਣਾ ਸਹਿਬ ਤੇ ਕਰਤਾਰਪੁਰ 'ਚ ਸੰਗੀਤਕ ਤੇ ਥਿਏਟਰ ਸਬੰਧੀ ਪ੍ਰੋਗਰਾਮਾਂ ਦੀ ਵੀ ਤਿਆਰੀ ਹੈ। ਲਾਹੌਰ ਦੇ ਮਿਊਜ਼ੀਅਮ 'ਚ ਇਸ ਦੌਰਾਨ ਸਿੱਖਾਂ ਸਬੰਧੀ ਕਾਰੀਗਰੀ ਤੇ ਸਭਿਆਚਾਰਕ ਪ੍ਰਦਰਸ਼ਨੀ ਵੀ ਲਾਈ ਜਾ ਸਕਦੀ ਹੈ।


author

Baljit Singh

Content Editor

Related News