PAK ਮੰਤਰੀ ਨੇ ਦਿੱਤੀ ਦਸਹਿਰੇ ਦੀ ਵਧਾਈ, ਲੋਕਾਂ ਨੇ ਕਿਹਾ ''ਪਾਕਿਸਤਾਨੀ ਰਾਵਣ''

10/08/2019 3:43:17 PM

ਇਸਲਾਮਾਬਾਦ— ਬੁਰਾਈ 'ਤੇ ਚੰਗਿਆਈ ਦੀ ਜਿੱਤ ਦੇ ਤਿਉਹਾਰ ਦੁਸਹਿਰੇ ਦਾ ਜਸ਼ਨ ਪੂਰੇ ਭਾਰਤ 'ਚ ਮਨਾਇਆ ਜਾ ਰਿਹਾ ਹੈ। ਸਿਰਫ ਭਾਰਤ ਹੀ ਨਹੀਂ ਸਗੋਂ ਦੁਨੀਆ 'ਚ ਰਹਿ ਰਹੇ ਭਾਰਤੀ ਸਮਾਜ ਦੇ ਲੋਕ ਵੀ ਦੁਸਹਿਰੇ ਦਾ ਤਿਉਹਾਰ ਮਨਾ ਰਹੇ ਹਨ। ਬਹੁਤ ਵਾਰੀ ਭਾਰਤ ਦੇ ਖਿਲਾਫ ਸੋਸ਼ਲ ਮੀਡੀਆ 'ਤੇ ਬਿਆਨਬਾਜ਼ੀ ਕਰਨ ਵਾਲੇ ਪਾਕਿਸਤਾਨੀ ਸਰਕਾਰ 'ਚ ਮੰਤਰੀ ਫਵਾਦ ਚੌਧਰੀ ਨੇ ਵੀ ਟਵਿੱਟਰ ਅਕਾਊਂਟ 'ਤੇ ਦੁਸਹਿਰੇ ਦੀ ਵਧਾਈ ਦਿੱਤੀ ਪਰ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕੀਤਾ ਅਤੇ ਉਸ ਨੂੰ ਪਾਕਿਸਤਾਨੀ ਰਾਵਣ ਆਖ ਦਿੱਤਾ।
 

PunjabKesari

 

ਪਾਕਿਸਤਾਨ 'ਚ ਲਗਾਤਾਰ ਹਿੰਦੂਆਂ 'ਤੇ ਅੱਤਿਆਚਾਰ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਕਦੇ ਹਿੰਦੂ ਕੁੜੀਆਂ ਨੂੰ ਅਗਵਾ ਕੀਤਾ ਜਾਂਦਾ ਹੈ ਤੇ ਕਦੇ ਉਨ੍ਹਾਂ ਦਾ ਧਰਮ ਜ਼ਬਰਦਸਤੀ ਬਦਲ ਦਿੱਤਾ ਜਾਂਦਾ ਹੈ। ਇਸ ਕਾਰਨ ਲੋਕਾਂ ਦੇ ਦਿਲਾਂ 'ਚ ਪਾਕਿਸਤਾਨ ਖਿਲਾਫ ਗੁੱਸਾ ਹੈ।

PunjabKesari

 

ਅਸਲ 'ਚ ਮੰਗਲਵਾਰ ਨੂੰ ਫਵਾਦ ਚੌਧਰੀ ਨੇ ਟਵਿੱਟਰ 'ਤੇ ਦੁਸਹਿਰੇ ਦੀ ਵਧਾਈ ਦਿੱਤੀ। ਫਵਾਦ ਨੇ ਲਿਖਿਆ ਕਿ ਪਾਕਿਸਤਾਨ, ਭਾਰਤ ਅਤੇ ਹੋਰ ਦੇਸ਼ਾਂ 'ਚ ਰਹਿਣ ਵਾਲੇ ਹਿੰਦੂਆਂ ਨੂੰ ਦੁਸਹਿਰੇ ਦੀ ਵਧਾਈ। ਫਵਾਦ ਚੌਧਰੀ ਦੇ ਇਸ ਟਵੀਟ 'ਤੇ ਹਰ ਤਰ੍ਹਾਂ ਦੇ ਰਿਐਕਸ਼ਨ ਆਏ। ਕੁਝ ਲੋਕਾਂ ਨੇ ਉਨ੍ਹਾਂ ਦੇ ਅੰਦਾਜ਼ ਦੀ ਸਿਫਤ ਕੀਤੀ ਤਾਂ ਕੁਝ ਨੇ ਟਰੋਲ ਵੀ ਕੀਤਾ।ਫਵਾਦ ਚੌਧਰੀ ਨੂੰ ਜਵਾਬ ਦਿੰਦੇ ਹੋਏ ਲੋਕਾਂ ਨੇ ਕਿਹਾ,'ਚੰਗਾ ਹੋਵੇਗਾ ਕਿ ਅੱਜ ਹੀ ਪਾਕਿਸਤਾਨ ਮਸੂਦ ਅਜ਼ਹਰ, ਹਾਫਿਜ਼ ਸਈਦ ਨੂੰ ਮਾਰ ਦੇਵੇ।

PunjabKesari

ਬਹੁਤ ਸਾਰੇ ਲੋਕਾਂ ਨੇ 'ਅਖੰਡ ਭਾਰਤ ਜ਼ਿੰਦਾਬਾਦ', 'ਆਪਣੇ ਅੰਦਰ ਦੇ ਰਾਵਣ ਨੂੰ ਖਤਮ ਕਰੋ' ਆਦਿ ਲਿਖਿਆ।

 

ਜ਼ਿਕਰਯੋਗ ਹੈ ਕਿ ਪਾਕਿਸਤਾਨ ਵਲੋਂ ਜੋ ਮੰਤਰੀ ਲਗਾਤਾਰ ਭਾਰਤ ਖਿਲਾਫ ਬਿਆਬਾਜ਼ੀ ਕਰਦੇ ਹਨ, ਉਨ੍ਹਾਂ 'ਚ ਫਵਾਦ ਚੌਧਰੀ ਦਾ ਨਾਂ ਸਭ ਤੋਂ ਅੱਗੇ ਹੈ। ਫਿਰ ਚਾਹੇ ਕਸ਼ਮੀਰ ਦਾ ਮਸਲਾ ਹੋਵੇ ਜਾਂ ਚੰਦਰਯਾਨ ਦਾ ਪਰ ਹਰ ਵਾਰ ਬਹੁਤ ਸਾਰੇ ਪਾਕਿਸਤਾਨੀ ਅਤੇ ਭਾਰਤੀ ਲੋਕ ਉਸ ਨੂੰ ਕਰਾਰਾ ਜਵਾਬ ਦੇ ਦਿੰਦੇ ਹਨ।


Related News