ਕਰਜ਼ ''ਚ ਡੁੱਬ ਰਿਹੈ ਪਾਕਿ, ਕਿਸ਼ਤੀ ਨੂੰ ਕਿਨਾਰੇ ਤੱਕ ਪਹੁੰਚਾਉਣਾ ਨਵੀਂ ਸਰਕਾਰ ਦਾ ਕੰਮ : ਸ਼ਰੀਫ਼
Thursday, Apr 21, 2022 - 12:22 AM (IST)
ਇਸਲਾਮਾਬਾਦ-ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਅਹੁਦਾ ਸੰਭਾਲਣ ਤੋਂ ਬਾਅਦ ਆਪਣੀ ਪਹਿਲੀ ਕੈਬਨਿਟ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਬੁੱਧਵਾਰ ਨੂੰ ਕਿਹਾ ਕਿ ਪਾਕਿਸਤਾਨ ਕਰਜ਼ 'ਚ ਡੁੱਬ ਰਿਹਾ ਹੈ ਅਤੇ ਇਸ ਕਿਸ਼ਤੀ ਨੂੰ ਕਿਨਾਰੇ ਤੱਕ ਪਹੁੰਚਾਉਣਾ ਨਵੀਂ ਸਰਕਾਰ ਦਾ ਕੰਮ ਹੈ। ਸ਼ਰੀਫ਼ ਨੇ ਕੈਬਨਿਟ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਮੈਂ ਇਸ ਨੂੰ ਯੁੱਧ ਕੈਬਨਿਟ ਮੰਨਦਾ ਹਾਂ ਕਿਉਂਕਿ ਤੁਸੀਂ ਗਰੀਬੀ, ਬੇਰੋਜ਼ਗਾਰੀ, ਮਹਿੰਗਾਈ ਵਿਰੁੱਧ ਲੜ ਰਹੇ ਹੋ। ਇਹ ਸਾਰੀਆਂ ਸਮੱਸਿਆਵਾਂ ਵਿਰੁੱਧ ਯੁੱਧ ਹੈ।
ਇਹ ਵੀ ਪੜ੍ਹੋ : ਨਹਿਰ 'ਚ ਡੁੱਬਣ ਕਾਰਨ 4 ਵਿਦਿਆਰਥਣਾਂ ਦੀ ਹੋਈ ਮੌਤ
ਉਨ੍ਹਾਂ ਦੇ ਸੰਬੋਧਨ ਦਾ ਸਰਕਾਰੀ ਮੀਡੀਆ ਵੱਲੋਂ ਪ੍ਰਸਾਰਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੱਖ-ਵੱਖ ਮੁੱਦਿਆਂ ਨੂੰ ਹੱਲ ਕਰਨ 'ਚ ਬੁਰੀ ਤਰ੍ਹਾਂ ਨਾਕਾਮ ਰਹੀ। ਉਨ੍ਹਾਂ ਕਿਹਾ ਕਿ ਸਲਾਹ-ਮਸ਼ਵਰੇ ਦੀ ਇਕ 'ਡੂੰਘੀ ਅਤੇ ਲਗਾਤਾਰ' ਪ੍ਰਕਿਰਿਆ ਰਾਹੀਂ ਦੇਸ਼, ਵਿਸ਼ੇਸ਼ ਰੂਪ ਨਾਲ ਗਰੀਬ ਪਰਿਵਾਰਾਂ ਨੂੰ ਰਾਹਤ ਮੁਹੱਈਆ ਕਰਵਾਉਣ 'ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ : ਬਠਿੰਡਾ ’ਚ ਕੱਪੜੇ ਦਾ ਕੰਮ ਕਰਨ ਵਾਲੇ ਦਾ ਨਿਕਲਿਆ 2.5 ਕਰੋੜ ਦਾ ਵਿਸਾਖੀ ਬੰਪਰ
ਸ਼ਰੀਫ਼ ਨੇ ਮੰਤਰੀ ਮੰਡਲ 'ਚ ਸ਼ਾਮਲ ਹੋਣ ਲਈ ਸਹਿਯੋਗੀ ਦਲਾਂ ਦਾ ਧੰਨਵਾਦ ਕੀਤਾ ਅਤੇ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੈਬਨਿਟ ਸਹਿਯੋਗੀਆਂ ਦੀਆਂ ਸਮਰਥਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਆਪਣੇ ਗਠਜੋੜ ਸਹਿਯੋਗੀਆਂ ਨੂੰ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਇਕ ਮਹੱਤਵਪੂਰਨ ਦਿਨ ਹੈ ਕਿਉਂਕਿ ਅਸੀਂ ਭ੍ਰਿਸ਼ਟ ਸਰਕਾਰ ਨੂੰ ਹਟਾ ਕੇ ਸੰਵਿਧਾਨਕ ਅਤੇ ਕਾਨੂੰਨੀ ਰੂਪ ਨਾਲ ਅਹੁਦਾ ਸੰਭਾਲਿਆ ਹੈ। ਉਨ੍ਹਾਂ ਕਿਹਾ ਕਿ ਇਹ ਗਠਜੋੜ ਪਾਕਿਸਤਾਨ ਦੇ ਇਤਿਹਾਸ 'ਚ ਸਭ ਤੋਂ ਵਿਆਪਕ ਹੈ। ਇਹ ਗਠਜੋੜ ਪਾਰਟੀਆਂ ਦੇ ਵੱਖ-ਵੱਖ ਸਿਆਸੀ ਵਿਚਾਰਾਂ ਦੇ ਬਾਵਜੂਦ ਲੋਕਾਂ ਦੀ ਸੇਵਾ ਕਰੇਗਾ।
ਇਹ ਵੀ ਪੜ੍ਹੋ : 'ਆਪ' ਸਰਕਾਰ ਨੇ ਪੂਰਾ ਕੀਤਾ ਇਕ ਹੋਰ ਵਾਅਦਾ, ਪੁਲਸ ਮੁਲਾਜ਼ਮਾਂ ਲਈ ਕੀਤਾ ਇਹ ਐਲਾਨ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ