ਦਾਊਦ ਨੂੰ ਦੂਜੇ ਦੇਸ਼ ਵਿਚ ਭੇਜਣ ਦੀ ਤਿਆਰੀ ਵਿਚ ਪਾਕਿ
Monday, Aug 24, 2020 - 12:55 AM (IST)

ਇਸਲਾਮਾਬਾਦ (ਏਜੰਸੀਆਂ)- ਐੱਫ.ਏ.ਟੀ.ਐੱਫ. ਵਲੋਂ ਬਲੈਕ ਲਿਸਟਿੰਗ ਤੋਂ ਬਚਾਉਣ ਲਈ ਪਾਕਿਸਤਾਨ ਤਰ੍ਹਾਂ-ਤਰ੍ਹਾਂ ਦੇ ਹਥਕੰਡੇ ਅਪਣਾ ਰਿਹਾ ਹੈ। ਸੀ.ਐੱਨ.ਐੱਨ. ਨਿਊਜ਼ 18 ਦੇ ਸੂਤਰਾਂ ਮੁਤਾਬਕ ਪਾਕਿਸਤਾਨ ਹੁਣ ਡੈਮੇਜ ਕੰਟਰੋਲ ਲਈ ਅੰਡਰਵਰਲਡ ਡੌਨ ਦਾਊਦ ਇਬ੍ਰਾਹਿਮ ਨੂੰ ਦੂਜੇ ਦੇਸ਼ ਵਿਚ ਭੇਜਣ ਦੀ ਤਿਆਰੀ ਵਿਚ ਹੈ ਤਾਂ ਜੋ ਡੀ-ਕੰਪਨੀ ਸੁਰੱਖਿਅਤ ਰਹੇ। ਹਾਲਾਂਕਿ ਇਸ ਵਿਚ ਇਹ ਵੀ ਜੋੜਿਆ ਗਿਆ ਹੈ ਕਿ ਅੱਤਵਾਦੀਆਂ ਦੀ ਸੂਚੀ ਨੂੰ ਮਨਜ਼ੂਰੀ ਦੇਣ ਲਈ ਇਮਰਾਨ ਸਰਕਾਰ ਨੂੰ ਪਾਕਿ ਫੌਜ ਦੀ ਉਡੀਕ ਹੈ। ਸੂਚੀ 'ਤੇ ਅੰਤਿਮ ਫੈਸਲਾ ਛੇਤੀ ਹੀ ਲਏ ਜਾਣ ਦੀ ਸੰਭਾਵਨਾ ਹੈ। ਪਾਕਿਸਤਾਨ ਇਸ ਵੇਲੇ ਕੌਮਾਂਤਰੀ ਭਾਈਚਾਰੇ ਦੇ ਅੱਗੇ ਦਬਾਅ ਵਿਚ ਹਨ ਕਿ ਕਿਤੇ ਉਸ ਦਾ ਨਾਪਾਕ ਚਿਹਰਾ ਹੋਰ ਜ਼ਿਆਦਾ ਬੇਨਕਾਬ ਨਾ ਹੋ ਜਾਵੇ।