ਪਾਕਿ : ਇਮਰਾਨ ਖਾਨ ਨੇ ਕੀਤਾ 120 ਅਰਬ ਰੁਪਏ ਦੇ ਸਬਸਿਡੀ ਪੈਕੇਜ ਦਾ ਐਲਾਨ

Thursday, Nov 04, 2021 - 02:34 AM (IST)

ਇਸਲਾਮਾਬਾਦ-ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੁੱਧਵਾਰ ਨੂੰ ਗਰੀਬ ਪਰਿਵਾਰਾਂ ਨੂੰ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਚੀਜ਼ਾਂ ਨੂੰ ਸਸਤੀ ਦਰਾਂ 'ਤੇ ਉਪਲੱਬਧ ਕਰਵਾਉਣ ਲਈ 120 ਅਰਬ ਰੁਪਏ ਦੇ ਵੱਡੇ ਪੈਕੇਜ ਦਾ ਐਲਾਨ ਕੀਤਾ। ਉਨ੍ਹਾਂ ਨੇ ਇਸ ਨੂੰ ਪਾਕਿਸਤਾਨ ਦੇ ਇਤਿਹਾਸ ਦਾ ਸਭ ਤੋਂ ਵੱਡਾ ਕਲਿਆਣਕਾਰੀ ਯੋਜਨਾ ਦੱਸਿਆ। ਉਨ੍ਹਾਂ ਨੇ ਰਾਸ਼ਟਰ ਦੇ ਨਾਂ ਇਕ ਸੰਬੋਧਨ 'ਚ ਕਿਹਾ ਕਿ ਸਬਸਿਡੀ ਪ੍ਰੋਗਰਾਮ ਤਹਿਤ ਯੋਗ ਪਰਿਵਾਰ ਅਗਲੇ ਛੇ ਮਹੀਨਿਆਂ ਲਈ 30 ਫੀਸਦੀ ਘੱਟ ਕੀਮਤਾਂ 'ਤੇ ਕਣਕ ਦਾ ਆਟਾ, ਘਿਓ ਅਤੇ ਦਾਲ ਖਰੀਦ ਸਕਣਗੇ।

ਇਹ ਵੀ ਪੜ੍ਹੋ : ਈਰਾਨ ਨੇ ਵੀਅਤਨਾਮ ਤੇਲ ਟੈਂਕਰ ਨੂੰ ਕੀਤਾ ਜ਼ਬਤ : ਅਧਿਕਾਰੀ

ਖਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਦੋ ਕਰੋੜ ਪਰਿਵਾਰਾਂ ਨੂੰ ਅਗਲੇ 6 ਮਹੀਨਿਆਂ ਲਈ 30 ਫੀਸਦੀ ਸਸਤਾ ਆਟਾ, ਦਾਲ ਅਤੇ ਘਿਓ ਖਰੀਦਣ 'ਚ ਮਦਦ ਕਰਨ ਲਈ 120 ਅਰਬ ਰੁਪਏ ਅਲਾਟ ਕੀਤੇ ਹਨ। ਸਬਸਿਡੀ ਨੂੰ ਪਾਕਿਸਤਾਨ ਦੇ ਇਤਿਹਾਸ 'ਚ ਸਭ ਤੋਂ ਵੱਡਾ ਕਲਿਆਣਕਾਰੀ ਪ੍ਰੋਗਰਾਮ ਦੱਸਦੇ ਹੋਏ ਉਨ੍ਹਾਂਨੇ ਕਿਹਾ ਕਿ ਇਹ ਪਾਕਿਸਤਾਨ ਨੂੰ ਸਹੀ ਮਾਇਨੇ 'ਚ ਕਲਿਆਣਕਾਰੀ ਦੇਸ਼ ਬਣਾਉਣ ਦੀ ਦਿਸ਼ਾ 'ਚ ਇਕ ਕਦਮ ਹੈ ਕਿਉਂਕਿ ਇਸ ਨਾਲ ਦੇਸ਼ ਭਰ 'ਚ 13 ਕਰੋੜ ਲੋਕਾਂ ਨੂੰ ਲਾਭ ਹੋਵੇਗਾ।

ਇਹ ਵੀ ਪੜ੍ਹੋ : ਅਮਰੀਕਾ: ਬਾਰਡਰ 'ਤੇ ਵਿਛੜੇ ਪਰਿਵਾਰਾਂ ਦੇ ਮੈਂਬਰਾਂ ਨੂੰ ਹਰਜ਼ਾਨੇ ਵਜੋਂ ਮਿਲ ਸਕਦੇ ਹਨ ਲੱਖਾਂ ਡਾਲਰ

ਉਨ੍ਹਾਂ ਨੇ ਕਿਹਾ ਕਿ ਇਹ ਸਬਸਿਡੀ 260 ਅਰਬ ਰੁਪਏ ਦੇ ਅਹਿਸਾਸ ਪ੍ਰੋਗਰਾਮ ਤੋਂ ਇਲਾਵਾ ਹੈ, ਜੋ ਪਹਿਲਾਂ ਤੋਂ ਹੀ 1.2 ਕਰੋੜ ਗਰੀਬ ਪਰਿਵਾਰਾਂ ਨੂੰ ਨਕਦ ਸਹਾਇਤਾ ਪ੍ਰਦਾਨ ਕਰਨ ਲਈ ਚਲ ਰਿਹਾ ਹੈ। ਖਾਨ ਨੇ ਇਹ ਵੀ ਐਲਾਨ ਕੀਤਾ ਕਿ ਕਾਮਯਾਬ ਪਾਕਿਸਤਾਨ ਪ੍ਰੋਗਰਾਮ ਤਹਿਤ 40 ਲੱਖ ਗਰੀਬ ਪਰਿਵਾਰਾਂ ਨੂੰ ਰਿਹਾਇਸ਼ ਨਿਰਮਾਣ ਲਈ ਵਿਆਜ ਮੁਕਤ ਲੋਨ ਦਿੱਤਾ ਜਾਵੇਗਾ ਜਦਕਿ ਇਸ ਪ੍ਰੋਗਰਾਮ ਤਹਿਤ ਕਿਸਾਨ ਖੇਤੀਬਾੜੀ ਲਈ 5,00,000 ਰੁਪਏ ਤੱਕ ਦਾ ਵਿਆਜ ਮੁਕਤ ਲੋਨ ਪ੍ਰਾਪਤ ਕਰ ਸਕਣਗੇ।

ਇਹ ਵੀ ਪੜ੍ਹੋ : ਬੈਂਕਾਕ ਤੋਂ ਇਜ਼ਰਾਈਲ ਜਾ ਰਹੇ ਜਹਾਜ਼ ਨੇ ਗੋਆ ਦੇ ਡੇਬੋਲਿਨ ਏਅਰਫੀਲਡ 'ਤੇ ਕੀਤੀ ਐਮਰਜੈਂਸੀ ਲੈਂਡਿੰਗ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News