ਪਾਕਿਸਤਾਨ: ਸਾਬਕਾ ਪੀ. ਐੱਮ. ਅੱਬਾਸੀ ਦਾ ਨਾਮਜ਼ਦਗੀ ਪੱਤਰ ਖਾਰਜ

Wednesday, Jun 27, 2018 - 05:51 PM (IST)

ਪਾਕਿਸਤਾਨ: ਸਾਬਕਾ ਪੀ. ਐੱਮ. ਅੱਬਾਸੀ ਦਾ ਨਾਮਜ਼ਦਗੀ ਪੱਤਰ ਖਾਰਜ

ਇਸਲਾਮਾਬਾਦ, (ਵਾਰਤਾ)— ਪਾਕਿਸਤਾਨ 'ਚ 25 ਜੁਲਾਈ ਨੂੰ ਆਮ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਨ ਅੱਬਾਸੀ ਦਾ ਨਾਮਜ਼ਦਗੀ ਪੱਤਰ ਖਾਰਜ ਕਰ ਦਿੱਤਾ ਹੈ। ਇਕ ਰਿਪੋਰਟ ਮੁਤਾਬਕ ਪਾਕਿਸਤਾਨ ਦੀ ਚੋਣ ਅਪੀਲ ਸੰਬੰਧੀ ਟ੍ਰਿਬਿਊਨਲ 'ਚ ਅੱਬਾਸੀ ਵਿਰੁੱਧ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ। ਟ੍ਰਿਬਿਊਨਲ ਦੇ ਜੱਜ ਇਬਾਦ ਉਰ-ਰਹਿਮਾਨ ਨੇ ਬੁੱਧਵਾਰ ਨੂੰ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਅੱਬਾਸੀ ਵਲੋਂ ਐੱਨ. ਏ-57 ਸੀਟ ਤੋਂ ਦਾਖਲ ਨਾਮਜ਼ਦਗੀ ਪੱਤਰ ਖਾਰਜ ਕਰ ਦਿੱਤਾ। 
ਜੱਜ ਰਹਿਮਾਨ ਨੇ ਮਸੂਦ ਅਹਿਮਦ ਅੱਬਾਸੀ ਦੀ ਪਟੀਸ਼ਨ 'ਚ ਚੁੱਕੇ ਗਏ ਇਤਰਾਜ਼ਾਂ ਨੂੰ ਮਨਜ਼ੂਰ ਕਰਦੇ ਹੋਏ ਅੱਬਾਸੀ ਦਾ ਨਾਮਜ਼ਦਗੀ ਪੱਤਰ ਖਾਰਜ ਕਰ ਦਿੱਤਾ ਹੈ। ਪਟੀਸ਼ਨਕਰਤਾ ਨੇ ਆਪਣੀ ਪਟੀਸ਼ਨ ਵਿਚ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅੱਬਾਸੀ ਨੇ ਲਾਰੇਂਸ ਕਾਲਜ ਦੇ ਨੇੜੇ ਜੰਗਲੀ ਖੇਤਰ ਦੀ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਇਸ ਤੋਂ ਇਲਾਵਾ ਉਨ੍ਹਾਂ ਨੇ ਨਾਮਜ਼ਦਗੀ ਪੱਤਰ ਵਿਚ ਆਪਣੇ ਘਰ ਦੀ ਕੀਮਤ ਦੀ ਵੀ ਗਲਤ ਜਾਣਕਾਰੀ ਦਿੱਤੀ ਹੈ। ਟ੍ਰਿਬਿਊਨਲ ਨੇ ਆਪਣੀ ਗਲਤੀ ਮਨਜ਼ੂਰ ਕਰਨ ਵਾਲੇ ਇਕ ਚੋਣ ਅਧਿਕਾਰੀ ਨੂੰ ਵੀ ਮੁਅੱਤਲ ਕਰ ਦਿੱਤਾ ਹੈ।


Related News