ਪਾਕਿ ਵਿਦੇਸ਼ ਸੇਵਾ ਦਾ ਅਧਿਕਾਰੀ ਯੌਨ ਸ਼ੋਸ਼ਣ ਦੇ ਦੋਸ਼ਾਂ ''ਚ ਬਰਖਾਸਤ

Thursday, May 07, 2020 - 04:53 PM (IST)

ਪਾਕਿ ਵਿਦੇਸ਼ ਸੇਵਾ ਦਾ ਅਧਿਕਾਰੀ ਯੌਨ ਸ਼ੋਸ਼ਣ ਦੇ ਦੋਸ਼ਾਂ ''ਚ ਬਰਖਾਸਤ

ਇਸਲਾਮਾਬਾਦ- ਯੂਕ੍ਰੇਨ ਵਿਚ ਤਾਇਨਾਤ ਪਾਕਿਸਤਾਨੀ ਵਿਦੇਸ਼ ਸੇਵਾ ਦੇ ਇਕ ਅਧਿਕਾਰੀ ਨੂੰ ਇਕ ਸਥਾਨਕ ਕਰਮਚਾਰੀ ਦਾ ਯੌਨ ਸ਼ੋਸ਼ਣ ਕਰਨ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਬਰਖਾਸਤ ਕਰ ਦਿੱਤਾ ਗਿਆ ਹੈ। ਵਿਦੇਸ਼ ਮੰਤਰਾਲਾ ਵਲੋਂ ਪੰਜ ਮਈ ਨੂੰ ਜਾਰੀ ਬਰਖਾਸਤੀ ਹੁਕਮ ਦੇ ਮੁਤਾਬਕ ਪਾਕਿਸਤਾਨੀ ਵਿਦੇਸ਼ ਸੇਵਾ ਵਿਚ ਗ੍ਰੇਡ 18 ਦਾ ਅਧਿਕਾਰੀ ਵਕਾਰ ਅਹਿਮਦ ਕੀਵ ਵਿਚ ਪਹਿਲੇ ਸਕੱਤਰ ਦੇ ਅਹੁਦੇ 'ਤੇ ਤਾਇਨਾਤ ਸਨ। ਅਹਿਮਦ ਨੂੰ ਗੰਭੀਰ ਬਦਸਲੂਕੀ ਦਾ ਦੋਸ਼ੀ ਪਾਇਆ ਗਿਆ।

ਹੁਕਮ ਦੇ ਮੁਤਾਬਕ ਅਹਿਮਦ ਦਾ ਵਤੀਰਾ ਇਕ ਅਧਿਕਾਰੀ ਦੇ ਤੌਰ 'ਤੇ ਇਕ ਚੰਗੇ ਮਨੁੱਖ ਜਿਹਾ ਨਹੀਂ ਪਾਇਆ ਗਿਆ ਤੇ ਅਜਿਹਾ ਵਤੀਰਾ ਸੇਵਾ ਦੇ ਅਨੁਸ਼ਾਸਨ ਦੇ ਵੀ ਉਲਟ ਸੀ। ਅਹਿਮਦ 'ਤੇ ਇਕ ਸਥਾਨਕ ਸਫਾਈ ਕਰਮਚਾਰੀ ਦਾ ਯੌਨ ਸ਼ੋਸ਼ਣ ਕਰਨ, ਅਧਿਕਾਰਾਂ ਦੀ ਦੁਰਵਰਤੋਂ ਕਰਨ, ਮਾਹੌਲ ਖਰਾਬ ਕਰਨ ਤੇ ਕੀਵ ਵਿਚ ਸਥਾਨਕ ਕਰਮਚਾਰੀ ਨੂੰ ਗੈਰ-ਕਾਨੂੰਨੀ ਰੂਪ ਨਾਲ ਬਰਖਾਸਤ ਕਰਨ ਦਾ ਵੀ ਦੋਸ਼ ਹੈ। ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਤੇ ਤੁਰੰਤ ਪ੍ਰਭਾਵ ਨਾਲ ਸੇਵਾ ਤੋਂ ਬਰਖਾਸਤ ਕਰ ਦਿੱਤਾ। ਨਿਯਮਾਂ ਮੁਤਾਬਕ ਅਧਿਕਾਰੀ ਦੇਸ਼ ਦੇ ਸੇਵਾ ਟ੍ਰਿਬਿਊਨਲ ਵਿਚ ਅਪੀਲ ਦਾਇਰ ਕਰ ਸਕਦਾ ਹੈ।


author

Baljit Singh

Content Editor

Related News