ਰੱਖਿਆ ਮੰਤਰੀ ਦੇ ਬਿਆਨ ''ਤੇ ਪਾਕਿ ਨੂੰ ਲੱਗੀਆਂ ਮਿਰਚਾਂ, ਜਤਾਇਆ ਇਤਰਾਜ਼

08/17/2019 6:39:37 PM

ਇਸਲਾਮਾਬਾਦ— ਪਾਕਿਸਤਾਨ ਭਾਰਤ ਦੇ ਕਿਸੇ ਵੀ ਕੰਮ 'ਤੇ ਸਹਿਮਤ ਨਹੀਂ ਹੁੰਦਾ ਤੇ ਉਸ ਦਾ ਭਾਰਤ ਨਾਲ ਕੋਈ ਨਾ ਕੋਈ ਇਤਰਾਜ਼ ਬਣਿਆ ਹੀ ਰਹਿੰਦਾ ਹੈ। ਇਸ ਵਾਰ ਪਾਕਿਸਤਾਨ ਨੂੰ ਭਾਰਤ ਦੇ ਰੱਖਿਆ ਮੰਤਰੀ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਦਿੱਤੇ ਬਿਆਨ 'ਤੇ ਮਿਰਚਾਂ ਲੱਗੀਆਂ ਹਨ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਪ੍ਰਮਾਣੂ ਹਥਿਆਰਾਂ ਨੂੰ ਲੈ ਕੇ ਦਿੱਤੇ ਬਿਆਨ 'ਤੇ ਇਤਰਾਜ਼ ਜਤਾਉਂਦੇ ਹੋਏ ਉਸ ਨੂੰ 'ਗੈਰ-ਜ਼ਿੰਮੇਦਾਰਾਨਾ' ਤੇ 'ਮੰਦਭਾਗਾ' ਕਰਾਰ ਦਿੱਤਾ। ਰਾਜਨਾਥ ਸਿੰਘ ਨੇ ਕਿਹਾ ਸੀ ਕਿ ਭਾਰਤ ਹਮੇਸ਼ੀ ਤੋਂ ਪ੍ਰਮਾਣੂ ਹਥਿਆਰਾਂ ਦੇ 'ਪਹਿਲਾਂ ਇਸਤੇਮਾਲ ਨਹੀਂ' ਦੀ ਨੀਤੀ 'ਤੇ ਕਾਇਮ ਰਿਹਾ ਪਰ 'ਭਵਿੱਖ 'ਚ ਕੀ ਹੋਵੇਗਾ ਇਹ ਪਰੀਸਥਿਤੀ 'ਤੇ ਨਿਰਭਰ ਕਰੇਗਾ।' 

ਰਾਜਨਾਥ ਦਾ ਇਹ ਬਿਆਨ ਪੋਕਰਨ ਦੌਰੇ ਤੋਂ ਬਾਅਦ ਆਇਆ, ਜਿਥੇ ਭਾਰਤ ਨੇ 1998 'ਚ ਅਟਲ ਬਿਹਾਰੀ ਵਾਜਪੇਈ ਦੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਪ੍ਰਮਾਣੂ ਪ੍ਰੀਖਣ ਕੀਤਾ ਸੀ। ਕੁਰੈਸ਼ੀ ਨੇ ਕਿਹਾ ਕਿ ਭਾਰਤੀ ਰੱਖਿਆ ਮੰਤਰੀ ਦੇ ਬਿਆਨ ਦਾ ਅਰਥ ਤੇ ਸਮਾਂ ਬੇਹੱਦ ਮੰਦਭਾਗਾ ਹੈ ਤੇ ਇਹ ਭਾਰਤ ਦੇ ਗੈਰ-ਜ਼ਿੰਮੇਦਾਰਾਨਾ ਤੇ ਜੰਗੀ ਰਵੱਈਏ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਘੱਟ ਤੋਂ ਘੱਟ ਪ੍ਰਮਾਣੂ ਬਾਧਕ ਸਮਰਥਾ ਬਰਕਰਾਰ ਰੱਖੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਰੱਖਿਆ ਮੰਤਰੀ ਦਾ ਬਿਆਨ ਉਨ੍ਹਾਂ ਦੀ 'ਬੇਸਮਝੀ' ਨੂੰ ਦਰਸਾਉਂਦਾ ਹੈ।


Baljit Singh

Content Editor

Related News