ਪਾਕਿ ਫ਼ਿਲਮ ਇੰਡਸਟਰੀ ਨੂੰ ਇਮਰਾਨ ਨੇ ਦਿੱਤੀ ਨਸੀਹਤ, ਬਾਲੀਵੁੱਡ ਨੂੰ ਕਾਪੀ ਕਰਨ ਦੀ ਬਜਾਏ ਕੁਝ ਓਰਿਜਨਲ ਬਣਾਓ
Monday, Jun 28, 2021 - 09:22 AM (IST)
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ ਦੇ ਫਿਲਮ ਨਿਰਮਾਤਵਾਂ ਨੂੰ ਨਸੀਹਤ ਦਿੱਤੀ ਹੈ ਕਿ ਉਹ ਬਾਲੀਵੁੱਡ ਨੂੰ ਕਾਪੀ ਕਰਨ ਦੀ ਬਜਾਏ ਮੂਲ ਸਮੱਗਰੀ ਵੱਲ ਧਿਆਨ ਦੇਣ ਤੇ ਫ਼ਿਲਮਾਂ ਦੇ ਨਿਰਮਾਣ ਲਈ ਨਵੇਂ ਤਰੀਕੇ ਅਪਣਾਉਣ। ਕੁਝ ਓਰਿਜਨਲ ਬਣਾ ਕੇ ਵਿਖਾਉਣ। ਇਸਲਾਮਾਬਾਦ ’ਚ ਲਘੂ ਫ਼ਿਲਮ ਸਮਾਰੋਹ ’ਚ ਇਕ ਪ੍ਰੋਗਰਾਮ ਦੌਰਾਨ ਇਮਰਾਨ ਨੇ ਕਿਹਾ ਕਿ ਸ਼ੁਰੂ ’ਚ ਕੁਝ ਗਲਤੀਆਂ ਕੀਤੀਆਂ ਗਈਆਂ ਕਿਉਂਕਿ ਪਾਕਿਸਤਾਨੀ ਫ਼ਿਲਮ ਉਦਯੋਗ ਬਾਲੀਵੁੱਡ ਤੋਂ ਪ੍ਰਭਾਵਿਤ ਸੀ। ਇਸ ਦੇ ਸਿੱਟੇ ਵਜੋਂ ਦੂਜੀ ਸੰਸਕ੍ਰਿਤੀ ਦੀ ਨਕਲ ਕੀਤੀ ਗਈ ਅਤੇ ਉਸ ਨੂੰ ਅਪਣਾਇਆ ਗਿਆ।
ਇਹ ਵੀ ਪੜ੍ਹੋ: ਕੋਰੋਨਾ ਦੇ ਖ਼ੌਫ਼ 'ਚ ਭਾਰਤੀ ਔਰਤ ਨੇ ਆਪਣੀ 5 ਸਾਲਾ ਧੀ ’ਤੇ ਚਾਕੂ ਨਾਲ ਕੀਤੇ 15 ਵਾਰ, ਮੌਤ
ਡਾਨ ਅਖਬਾਰ ਮੁਤਾਬਕ ਇਮਰਾਨ ਨੇ ਕਿਹਾ ਕਿ ਸਭ ਤੋਂ ਅਹਿਮ ਗੱਲ ਜਿਹੜੀ ਮੈਂ ਨੌਜਵਾਨ ਫ਼ਿਲਮ ਨਿਰਮਾਤਾਵਾਂ ਨੂੰ ਕਹਿਣੀ ਚਾਹੁੰਦਾ ਹਾਂ, ਉਹ ਇਹ ਹੈ ਕਿ ਦੁਨੀਆ ਦੇ ਮੇਰੇ ਤਜਰਬੇ ਮੁਤਾਬਿਕ ਸਿਰਫ਼ ਮੌਲਿਕਤਾ ਵਿਕਦੀ ਹੈ, ਨਕਲ ਦਾ ਕੋਈ ਮੁੱਲ ਨਹੀਂ। ਪਾਕਿਸਤਾਨੀ ਫ਼ਿਲਮ ਉਦਯੋਗ ਨੂੰ ਸੋਚਣ ਦਾ ਇਕ ਨਵਾਂ ਤਰੀਕਾ ਲੱਭਣਾ ਚਾਹੀਦਾ ਹੈ। ਉਨ੍ਹਾਂ ਬਾਲੀਵੁੱਡ ਅਤੇ ਹਾਲੀਵੁੱਡ ਦੇ ਪਾਕਿਸਤਾਨ ਦੀ ਸੰਸਕ੍ਰਿਤੀ ’ਤੇ ਪਏ ਪ੍ਰਭਾਵ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕ ਸਥਾਨਕ ਫ਼ਿਲਮਾਂ ਉਦੋਂ ਤੱਕ ਨਹੀਂ ਵੇਖਦੇ ਜਦੋਂ ਤੱਕ ਉਸ ਵਿਚ ਕਾਰੋਬਾਰੀ ਸਮੱਗਰੀ ਸ਼ਾਮਲ ਨਾ ਕੀਤੀ ਗਈ ਹੋਵੇ। ਇਸ ਲਈ ਮੇਰੀ ਨੌਜਵਾਨ ਫ਼ਿਲਮ ਨਿਰਮਾਤਵਾਂ ਨੂੰ ਇਹ ਬੇਨਤੀ ਹੈ ਕਿ ਉਹ ਅਸਫ਼ਲਤਾ ਤੋਂ ਨਾ ਡਰਨ। ਮੇਰੀ ਆਪਣੀ ਜ਼ਿੰਦਗੀ ਦਾ ਇਹ ਤਜਰਬਾ ਹੈ ਕਿ ਜਿਹੜਾ ਹਾਰ ਤੋਂ ਡਰਦਾ ਹੈ, ਉਹ ਕਦੇ ਵੀ ਜਿੱਤ ਨਹੀਂ ਸਕਦਾ।
ਇਹ ਵੀ ਪੜ੍ਹੋ: 2800 ਦਾ ਖਾਣਾ ਖਾ ਕੇ ਦਿੱਤੀ 12 ਲੱਖ ਦੀ ਟਿੱਪ, ਗਾਹਕ ਦੀ ਦਿਆਲਤਾ ਦੀ ਹਰ ਪਾਸੇ ਹੋ ਰਹੀ ਤਾਰੀਫ਼
ਇਮਰਾਨ ਨੇ ਦੇਸ਼ ਦੇ ਨਰਮ ਅਕਸ ਨੂੰ ਹੱਲਾਸ਼ੇਰੀ ਦੇਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਨਰਮ ਅਕਸ ਹੀਨਤਾ ਦੀ ਭਾਵਨਾ ’ਤੇ ਆਧਾਰਿਤ ਸੀ। ਉਦੋਂ ਪਾਕਿਸਤਾਨ ਨੂੰ ਅੱਤਵਾਦ ਵਿਰੁੱਧ ਜੰਗ ਦੌਰਾਨ ਗਲਤ ਢੰਗ ਨਾਲ ਪੇਸ਼ ਕੀਤਾ ਜਾਂਦਾ ਸੀ। ਦੁਨੀਆ ਉਸੇ ਦਾ ਸਤਿਕਾਰ ਕਰਦੀ ਹੈ ਜੋ ਖੁਦ ਦਾ ਸਤਿਕਾਰ ਕਰਦਾ ਹੈ। ਹੁਣ ਪਾਕਿਸਤਾਨ ਨੂੰ ਹੱਲਾਸ਼ੇਰੀ ਦਿੱਤੀ ਜਾਣੀ ਚਾਹੀਦੀ ਹੈ। ਪਾਕਿਸਤਾਨੀਅਤ ਦਾ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ। ਆਈ.ਐੱਸ.ਪੀ.ਆਰ. ਦੇ ਮੁਖੀ ਮੇਜਰ ਜਨਰਲ ਬਾਬਰ ਇਫਤਿਖਾਰ ਨੇ ਵੀ ਇਸ ਪ੍ਰੋਗਰਾਮ ’ਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਅਸਲੀ ਪਾਕਿਸਤਾਨ ਵਿਖਾਉਣ ਦੀ ਜ਼ਿੰਮੇਵਾਰੀ ਦਿੱਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਲਾਈਵ ਬੁਲੇਟਿਨ ‘ਚ ਐਂਕਰ ਨੇ ਬਿਆਨ ਕੀਤਾ ਤਨਖ਼ਾਹ ਨਾ ਮਿਲਣ ਦਾ ਦਰਦ, ਚੈਨਲ ਨੇ ਦੱਸਿਆ ਸ਼ਰਾਬੀ (ਵੀਡੀਓ)
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।