ਪਾਕਿ-ਅਫਗਾਨ ਸਰਹੱਦ ’ਤੇ ਫਾਇਰਿੰਗ, 7 ਪਾਕਿ ਫੌਜੀ ਮਾਰੇ ਗਏ
Monday, Oct 19, 2026 - 05:23 PM (IST)
ਇਸਲਾਮਾਬਾਦ/ਕਾਬੁਲ (ਇੰਟ)- ਪਾਕਿਸਤਾਨ ਤੇ ਅਫਗਾਨਿਸਤਾਨ ਦੀ ਸਰਹੱਦ ’ਤੇ ਹੋਈ ਭਾਰੀ ਫਾਇਰਿੰਗ ਦੌਰਾਨ 7 ਪਾਕਿਸਤਾਨੀ ਫੌਜੀ ਮਾਰੇ ਗਏ। ਪਾਕਿ ਨੇ ਦਾਅਵਾ ਕੀਤਾ ਹੈ ਕਿ ਜਵਾਬੀ ਹਮਲੇ ’ਚ ਕਈ ਅਫਗਾਨ ਤਾਲਿਬਾਨ ਲੜਾਕੇ ਵੀ ਮਾਰੇ ਗਏ। ਨਾਲ ਹੀ ਇਕ ਫੌਜੀ ਅੱਡਾ ਵੀ ਤਬਾਹ ਹੋ ਗਿਆ।
ਦੋਵਾਂ ਦੇਸ਼ਾਂ ਦਰਮਿਆਨ ਝੜਪ ਵਿਵਾਦਤ ਡੁਰੰਡ ਲਾਈਨ ਦੇ ਨਾਲ ਹੋਈ। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਅਨੁਸਾਰ ਅਫਗਾਨਿਸਤਾਨ ’ਚ ਸਰਹੱਦ ਪਾਰ ਹਿੰਸਾ ਦੇ ਨਤੀਜੇ ਵਜੋਂ ਇਸ ਸਾਲ ਹੁਣ ਤੱਕ 1100 ਤੋਂ ਵੱਧ ਨਾਗਰਿਕ ਮਾਰੇ ਜਾ ਚੁਕੇ ਹਨ।
ਪਾਕਿਸਤਾਨ ਨੇ ਕਿਹਾ ਕਿ ਅਫਗਾਨ ਸਰਹੱਦੀ ਗਾਰਡਾਂ ਨੇ ਬਿਨਾਂ ਭੜਕਾਹਟ ਦੇ ਉਸ ਦੀਆਂ ਚੌਕੀਆਂ ’ਤੇ ਫਾਇਰਿੰਗ ਕੀਤੀ। ਅਫਗਾਨ ਸੁਰੱਖਿਆ ਸੂਤਰਾਂ ਨੇ ਪਾਕਿ ’ਤੇ ਟਕਰਾਅ ਨੂੰ ਭੜਕਾਉਣ ਤੇ ਬਿਨਾਂ ਇਜਾਜ਼ਤ ਸਰਹੱਦੀ ਚੌਕੀਆਂ ਸਥਾਪਤ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ।
