ਅਗਲੇ ਮਹੀਨੇ ਬਲੈਕ ਲਿਸਟ ਹੋ ਸਕਦੈ ਪਾਕਿ
Sunday, Jan 24, 2021 - 01:59 AM (IST)
ਕਰਾਚੀ (ਇੰਟ.) : ਇਮਰਾਨ ਸਰਕਾਰ ਦੀਆਂ ਮੁਸ਼ਕਲਾਂ ’ਚ ਫਿਰ ਵਾਧਾ ਹੋਣ ਵਾਲਾ ਹੈ। ਅਗਲੇ ਮਹੀਨੇ ਹੋਣ ਵਾਲੀ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਦੀ ਮੀਟਿੰਗ ’ਚ ਵੀ ਪਾਕਿਸਤਾਨ ਦੇ ਗ੍ਰੇ ਲਿਸਟ ’ਚੋਂ ਬਾਹਰ ਨਿਕਲਣ ਦੀ ਕੋਈ ਉਮੀਦ ਨਹੀਂ ਹੈ।
ਇਸ ਦਾ ਕਾਰਣ ਇਹ ਹੈ ਕਿ ਇਮਰਾਨ ਖਾਨ ਸਰਕਾਰ ਹੁਣ ਵੀ ਹਾਫਿਜ਼ ਸਈਦ ਦੀ ਜਮਾਤ-ਉਦ-ਦਾਵਾ ਅਤੇ ਜੈਸ਼-ਏ-ਮੁਹੰਮਦ ਵਿਰੁੱਧ ਠੋਸ ਕਾਰਵਾਈ ਨਹੀਂ ਕਰ ਰਹੀ ਹੈ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ ਰਾਹੀਂ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ -ਇਟਲੀ : ਟਿਕਟੌਕ ’ਤੇ ਬਲੈਕਆਊਟ ਚੈਲੰਜ ਖੇਡਦੇ 10 ਸਾਲਾ ਬੱਚੀ ਦੀ ਮੌਤ
ਪਾਕਿਸਤਾਨ ਤਿੰਨ ਸਾਲ ਤੋਂ ਗ੍ਰੇ ਲਿਸਟ ’ਚ ਹੈ। 2018 ’ਚ ਉਸ ਨੂੰ ਇਸ ਲਿਸਟ ’ਚ ਰੱਖਿਆ ਗਿਆ ਸੀ। ਐੱਫ.ਏ.ਟੀ.ਐੱਫ. ਨੇ ਪਿਛਲੇ ਸਾਲ ਉਸ ਨੂੰ 23 ਪੁਆਇੰਟ ਦਾ ਇਕ ਪ੍ਰੋਗਰਾਮ ਸੌਂਪਿਆ ਸੀ। ਸੰਗਠਨ ਨੇ ਕਿਹਾ ਸੀ ਕਿ ਨਾ ਸਿਰਫ ਇਨ੍ਹਾਂ ਸ਼ਰਤਾਂ ਨੂੰ ਪੂਰਾ ਕਰਨਾ ਹੈ ਸਗੋਂ ਇਸ ਬਾਰੇ ਪੁਖਤਾ ਸਬੂਤ ਵੀ ਦੇਣੇ ਹੋਣਗੇ। ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਰਮਾਨ ਸਰਕਾਰ ਦੀ ਕਾਰਵਾਈ ਤੋਂ ਐੱਫ.ਏ.ਟੀ.ਐੱਫ. ਸੰਤੁਸ਼ਟ ਨਹੀਂ ਹੈ। ਸੰਭਵ ਹੈ ਕਿ ਉਸ ਨੂੰ ਬਲੈਕ ਲਿਸਟ ਕੀਤਾ ਜਾਵੇ ਜਾਂ ਆਖਿਰੀ ਚਿਤਾਵਨੀ ਦੇ ਤੌਰ ’ਤੇ ਗ੍ਰੇ ਲਿਸਟ ’ਚ ਹੀ ਰੱੱਖਿਆ ਜਾਵੇ।
ਇਹ ਵੀ ਪੜ੍ਹੋ -ਕਈ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੇਣ ਵਾਲੇ ਭਾਰਤ ਨੂੰ ਅਮਰੀਕਾ ਨੇ ਦੱਸਿਆ ‘ਸੱਚਾ ਦੋਸਤ’
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।