ਬ੍ਰਿਟੇਨ ''ਚ ਪਾਕਿਸਤਾਨੀ ਭਾਈਚਾਰਕ ਕੇਂਦਰ ਅਤੇ ਪ੍ਰਾਇਮਰੀ ਸਕੂਲ ''ਤੇ ਲਾਏ ਗਏ ਨਸਲੀ ਪੋਸਟਰ

02/20/2017 4:42:07 AM

ਲੰਡਨ— ਬ੍ਰਿਟੇਨ ਦੇ ਮੈਨਚੈਸਟਰ ਵਿਚ ਇਕ ਪਾਕਿਸਤਾਨੀ ਭਾਈਚਾਰਕ ਕੇਂਦਰ, ਲਾਈਬ੍ਰੇਰੀ ਅਤੇ ਪ੍ਰਾਇਮਰੀ ਸਕੂਲ ''ਤੇ ਨਸਲੀ ਪੋਸਟਰ ਲਗਾਏ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਨਸਲੀ ਅਪਰਾਧ ਵਜੋਂ ਕੀਤੀ ਜਾ ਰਹੀ ਹੈ। ਦੱਖਣੀ ਮੈਨਚੈਸਟਰ ਦੇ ਲਾਂਗ ਸਾਈਟ ਵਿਖੇ ਸਥਿਤ ਘਰਾਂ ਦੇ ਦਰਵਾਜ਼ਿਆਂ ਅਤੇ ਪਾਕਿਸਤਾਨੀ ਭਾਈਚਾਰਕ ਕੇਂਦਰ ਦੀ ਪਾਣੀ ਪੀਣ ਵਾਲੀਆਂ ਥਾਵਾਂ ''ਤੇ ਵੀ ਭੜਕਾਊ ਸਮੱਗਰੀ ਵਾਲੇ ਪੋਸਟਰ ਲਗਾਏ ਗਏ ਹਨ ਅਤੇ ਨੇੜੇ ਸਥਿਤ ਲਾਈਬ੍ਰੇਰੀ ਅਤੇ ਸੈਂਟ ਲਿਊਕਸ ਪ੍ਰਾਇਮਰੀ ਸਕੂਲ ਵਿਚ ਵੀ ਇਸੇ ਤਰ੍ਹਾਂ ਦੀ ਭੜਕਾਊ ਸਮੱਗਰੀ ਵਾਲੇ ਪੋਸਟਰ ਮਿਲੇ ਹਨ। 
ਪੁਲਸ ਦਾ ਕਹਿਣਾ ਹੈ ਕਿ ਇਹ ਨਸਲੀ ਪੋਸਟਰ ਵੀਰਵਾਰ ਨੂੰ ਵੰਡੇ ਗਏ ਹਨ। ਫਿਲਹਾਲ ਪੁਲਸ ਨੇ ਸਾਫ ਨਹੀਂ ਦੱਸਿਆ ਹੈ ਕਿ ਪੋਸਟਰਾਂ ''ਤੇ ਕੀ ਲਿਖਿਆ ਹੋਇਆ ਹੈ। ਪੁਲਸ ਨੇ ਇਕ ਨੌਜਵਾਨ ਦੀ ਤਸਵੀਰ ਵੀ ਜਾਰੀ ਕੀਤੀ ਹੈ, ਜਿਸ ਦੀ ਭਾਲ ਇਸ ਘਟਨਾ ਦੇ ਸੰਬੰਧ ਵਿਚ ਕੀਤੀ ਜਾ ਰਹੀ ਹੈ। ਗ੍ਰੇਟਰ ਮੈਨਚੈਸਟਰ ਪੁਲਸ ਦੇ ਪੁਲਸ ਮੁਖੀ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਨਫਰਤ ਫੈਲਾਉਣ ਵਾਲੇ ਇਨ੍ਹਾਂ ਅਪਰਾਧਾਂ ਲਈ ਜ਼ਿੰਮੇਵਾਰ ਲੋਕਾਂ ਦਾ ਪਤਾ ਛੇਤੀ ਹੀ ਲਗਾ ਲਿਆ ਜਾਵੇਗਾ।

Kulvinder Mahi

News Editor

Related News