PAK ਦਾ ਦਾਅਵਾ, ਬਲੂਚਿਸਤਾਨ ’ਚ  ISIS ਦੇ 11 ਅੱਤਵਾਦੀ ਕੀਤੇ ਢੇਰ

Tuesday, Aug 31, 2021 - 04:42 PM (IST)

ਕਰਾਚੀ (ਭਾਸ਼ਾ)-ਪਾਕਿਸਤਾਨ ਦੇ ਅੱਤਵਾਦ ਰੋਕੂ ਅਧਿਕਾਰੀਆਂ ਨੇ ਮੰਗਲਵਾਰ ਦਾਅਵਾ ਕੀਤਾ ਕਿ ਇਸਲਾਮਿਕ ਸਟੇਟ ਸਮੂਹ (ਆਈ. ਐੱਸ. ਆਈ. ਐੱਸ.) ਦੇ 11 ਅੱਤਵਾਦੀ ਦੇਸ਼ ਦੇ ਅਸ਼ਾਂਤ ਸੂਬੇ ਬਲੂਚਿਸਤਾਨ ’ਚ ਮਾਰੇ ਗਏ ਹਨ। ਬਲੂਚਿਸਤਾਨ ਪੁਲਸ ਦੇ ਅੱਤਵਾਦ ਰੋਕੂ ਵਿਭਾਗ ਦੇ ਅਨੁਸਾਰ ਇਕ ਗੁਪਤ ਜਾਣਕਾਰੀ ਮਿਲਣ ਤੋਂ ਬਾਅਦ ਮਸਤੁੰਗ ਜ਼ਿਲ੍ਹੇ ਦੇ ਇੱਕ ਕੰਪਲੈਕਸ ’ਚ ਗੋਲੀਬਾਰੀ ’ਚ ਆਈ. ਐੱਸ. ਆਈ. ਐੱਸ. ਦੇ ਅੱਤਵਾਦੀ ਮਾਰੇ ਗਏ ।

ਇਕ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੂੰ ਆਤਮਸਮਰਪਣ ਕਰਨ ਲਈ ਕਿਹਾ ਗਿਆ ਪਰ ਉਨ੍ਹਾਂ ਨੇ ਛਾਪਾ ਮਾਰਨ ਵਾਲੀ ਪਾਰਟੀ ’ਤੇ ਗੋਲੀਬਾਰੀ ਕਰ ਦਿੱਤੀ, ਜਿਸ ਤੋਂ ਬਾਅਦ ਗੋਲੀਬਾਰੀ ’ਚ 11 ਅੱਤਵਾਦੀ ਮਾਰੇ ਗਏ। ਉਨ੍ਹਾਂ ਕਿਹਾ ਕਿ ਇਹ ਅੱਤਵਾਦੀ 15 ਅਗਸਤ ਨੂੰ ਤਾਲਿਬਾਨ ਦੇ ਅਫਗਾਨਿਸਤਾਨ ਉੱਤੇ ਕਬਜ਼ਾ ਕਰਨ ਤੋਂ ਬਾਅਦ ਚਰਚਾ ’ਚ ਆ ਗਏ।


Manoj

Content Editor

Related News