ਪਾਕਿ ਆਰਮੀ ਚੀਫ ਬਾਜਵਾ ਦਾ ਕਾਰਜਕਾਲ ਵਧਾਉਣ ਲਈ ਨੈਸ਼ਨਲ ਅਸੈਂਬਲੀ 'ਚ ਪ੍ਰਸਤਾਵ ਪਾਸ
Tuesday, Jan 07, 2020 - 04:04 PM (IST)

ਇਸਲਾਮਾਬਾਦ- ਪਾਕਿਸਤਾਨੀ ਸੰਸਦ ਦੇ ਹੇਠਲੇ ਸਦਨ ਵਿਚ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਦਾ ਕਾਰਜਕਾਲ ਵਧਾਉਣ ਦਾ ਪ੍ਰਸਤਾਵ ਪਾਸ ਕਰ ਦਿੱਤਾ ਗਿਆ ਹੈ। ਸਦਨ ਵਿਚ ਜਨਰਲ ਬਾਜਵਾ ਦੇ ਕਾਰਜਕਾਲ ਦੇ ਸਬੰਧ ਵਿਚ ਤਿੰਨ ਬਿੱਲ ਪੇਸ਼ ਕੀਤੇ ਗਏ, ਜਿਹਨਾਂ ਨੂੰ ਸਦਨ ਦੀ ਮਨਜ਼ੂਰੀ ਮਿਲ ਗਈ ਹੈ।
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 19 ਅਗਸਤ ਨੂੰ 59 ਸਾਲਾ ਬਾਜਵਾ ਦਾ ਕਾਰਜਕਾਲ ਵਧਾ ਦਿੱਤਾ ਸੀ। ਹਾਲਾਂਕਿ ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਨਵੰਬਰ ਵਿਚ ਸਰਕਾਰੀ ਹੁਕਮ ਨੂੰ ਟਾਲ ਕੇ ਕਿਹਾ ਸੀ ਕਿ ਜਿਸ ਤਰ੍ਹਾਂ ਨਾਲ ਇਮਰਾਨ ਸਰਕਾਰ ਦੇ ਭਰੋਸੇਯੋਗ ਫੌਜ ਮੁਖੀ ਨੂੰ ਸੇਵਾ ਵਿਸਥਾਰ ਦਿੱਤਾ ਗਿਆ ਹੈ, ਉਸ ਵਿਚ ਬੇਨਿਯਮੀਆਂ ਹਨ।
ਨੈਸ਼ਨਲ ਅਸੈਂਬਲੀ ਵਿਚ ਤਿੰਨ ਬਿੱਲ ਕੀਤੇ ਗਏ ਸਨ ਪੇਸ਼
ਪਾਕਿਸਤਾਨ ਸੁਰਪੀਮ ਕੋਰਟ ਨੂੰ ਇਹ ਭਰੋਸਾ ਦਿੱਤਾ ਗਿਆ ਸੀ ਕਿ ਉਹ 6 ਮਹੀਨੇ ਦੇ ਅੰਦਰ ਆਰਮੀ ਚੀਫ ਦੇ ਸੇਵਾ-ਵਿਸਥਾਰ ਨਾਲ ਜੁੜਿਆ ਬਿੱਲ ਸੰਸਦ ਵਿਚ ਪਾਸ ਕਰਵਾ ਲਵੇਗੀ। ਇਸ ਤੋਂ ਬਾਅਦ 28 ਨਵੰਬਰ ਨੂੰ ਸੁਪਰੀਮ ਕੋਰਟ ਨੇ ਜਨਰਲ ਬਾਜਵਾ ਨੂੰ 6 ਮਹੀਨੇ ਦਾ ਸੇਵਾ-ਵਿਸਥਾਰ ਦੇ ਦਿੱਤਾ ਸੀ।