ਅਮਰੀਕਾ ਨੂੰ ਜਵਾਬ ਦੇਣ ਲਈ ਤਿਆਰ ਪਾਕਿ ਫੌਜ

Thursday, Jan 04, 2018 - 10:16 PM (IST)

ਅਮਰੀਕਾ ਨੂੰ ਜਵਾਬ ਦੇਣ ਲਈ ਤਿਆਰ ਪਾਕਿ ਫੌਜ

ਇਸਲਾਮਾਬਾਦ— ਅੱਤਵਾਦੀ ਸਮੂਹਾਂ ਦੇ ਸਮਰਥਨ ਲਈ ਟਰੰਪ ਪ੍ਰਸ਼ਾਸਨ ਵੱਲੋਂ ਇਸਲਾਮਾਬਾਦ ਖਿਲਾਫ ਸਖਤ ਤੇ ਕਠੋਰ ਕਦਮ ਚੁੱਕੇ ਜਾਣ ਦੇ ਐਲਾਨ ਦੀ ਸੰਭਾਵਨਾ ਵਿਚਾਲੇ ਪਾਕਿਸਤਾਨ ਫੌਜ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਲੋਕਾਂ ਦੀਆਂ ਇੱਛਾਵਾਂ ਮੁਤਾਬਕ ਅਮਰੀਕਾ ਦੇ ਕਿਸੇ ਵੀ ਕਦਮ ਦਾ ਜਵਾਬ ਦੇਣ ਲਈ ਤਿਆਰ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਵੇਂ ਸਾਲ 'ਤੇ ਟਵਿਟ ਤੋਂ ਬਾਅਦ ਅਗਲੇ 24 ਤੋਂ 48 ਘੰਟਿਆਂ 'ਚ ਪਾਕਿਸਤਾਨ ਖਿਲਾਫ ਅਮਰੀਕਾ ਦੇ ਖਾਸ ਪ੍ਰਬੰਧ ਦੇ ਐਲਾਨ ਬਾਰੇ ਵ੍ਹਾਈਟ ਹਾਊਸ ਦੇ ਬਿਆਨ ਦੇ ਪਿਛੋਕੜ 'ਚ ਫੌਜ ਬੁਲਾਰੇ ਦਾ ਇਹ ਬਿਆਨ ਆਇਆ ਹੈ। ਅਮਰੀਕੀ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ ਪਾਕਿਸਤਾਨ ਨੂੰ 25.5 ਕਰੋੜ ਡਾਲਰ ਦੀ ਫੌਜੀ ਮਦਦ 'ਤੇ ਰੋਕ ਲਗਾ ਰਹੀ ਹੈ। ਆਈ.ਐੱਸ.ਪੀ.ਆਰ. ਦੇ ਜਨਰਲ ਡਾਇਰੈਕਟਰ ਮੇਜਰ ਜਨਰਲ ਆਸਿਫ ਗਫੂਰ ਨੇ ਬਿਆਨ 'ਚ ਕਿਹਾ ਕਿ ਪਾਕਿਸਤਾਨ ਖਿਲਾਫ ਅਮਰੀਕੀ ਕਾਰਵਾਈ ਦੀ ਸਥਿਤੀ 'ਚ, ਪਾਕਿਸਤਨ ਦੇ ਲੋਕਾਂ ਦੀਆਂ ਇੱਛਾਵਾਂ ਮੁਤਾਬਕ ਜਵਾਬ ਦਿੱਤਾ ਜਾਵੇਗਾ। ਰਾਸ਼ਟਰਪਤੀ ਟਰੰਪ ਨੇ 1 ਜਨਵਰੀ ਨੂੰ ਟਵਿਟ ਦਿੱਤਾ ਸੀ ਕਿ ਅਮਰੀਕਾ ਨੇ ਪਿਛਲੇ 15 ਸਾਲਾਂ 'ਚ ਪਾਕਿਸਤਾਨ ਨੂੰ 33 ਅਰਬ ਡਾਲਰ ਤੋਂ ਜ਼ਿਆਦਾ ਦੀ ਮਦਦ ਦਿੱਤੀ ਤੇ ਉਸ ਨੇ ਬਦਲੇ 'ਚ ਝੂਠ ਤੇ ਧੋਖੇ ਦੀ ਬਜਾਏ ਕੁਝ ਨਹੀਂ ਦਿੱਤਾ।


Related News