ਪਾਕਿ ਫੌਜ ਮੁਖੀ ਨੇ ਖਤਰਨਾਕ ਅੱਤਵਾਦੀਆਂ ਦੇ ਮੌਤ ਦੀ ਸਜ਼ਾ ''ਤੇ ਲਗਾਈ ਮੋਹਰ

02/09/2018 10:56:54 PM

ਇਸਲਾਮਾਬਾਦ— ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ 7 ਖਤਰਨਾਕ ਅੱਤਵਾਦੀਆਂ ਦੀ ਮੌਤ ਦੀ ਸਜ਼ਾ 'ਤੇ ਆਪਣੀ ਮੋਹਰ ਲਗਾ ਦਿੱਤੀ। ਪਾਕਿ ਫੌਜ ਨੇ ਦੱਸਿਆ ਕਿ ਦਸੰਬਰ 2014 'ਚ ਪੇਸ਼ਾਵਰ ਦੇ ਇਕ ਸਕੂਲ 'ਤੇ ਹਮਲੇ ਤੋਂ ਬਾਅਦ ਗਠਿਤ ਵਿਸ਼ੇਸ਼ ਫੌਜੀ ਅਦਾਲਤ ਨੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਫੌਜ ਨੇ ਬਿਆਨ 'ਚ ਕਿਹਾ ਕਿ ਜਿਹੜੇ ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਉਹ ਬੇਗੁਨਾਹ ਲੋਕਾਂ ਦੇ ਕਤਲ, ਲਾਗੂ ਕਰਨ ਵਾਲੀਆਂ ਏਜੰਸੀਆਂ ਤੇ ਪਾਕਿਸਤਾਨ ਦੇ ਹਥਿਆਰਬੰਦ ਬਲਾਂ 'ਤੇ ਹਮਲੇ ਸਣੇ ਅੱਤਵਾਦ ਨਾਲ ਸੰਬੰਧਿਤ ਗੰਭੀਰ ਅਪਰਾਧਾਂ 'ਚ ਸ਼ਾਮਲ ਸੀ।


Related News