ਪਾਕਿਸਤਾਨ ਦੇ ਪਾਇਲਟਾਂ ਤੇ ਚਾਲਕ ਦਲ ਦੇ ਮੈਂਬਰਾਂ ਨੂੰ ਡਿਊਟੀ ਦੌਰਾਨ ਰੋਜ਼ਾ ਨਾ ਰੱਖਣ ਦੀ ਹਦਾਇਤ
Friday, Mar 15, 2024 - 10:19 AM (IST)
ਕਰਾਚੀ – ਪਾਕਿਸਤਾਨ ਦੀ ਰਾਸ਼ਟਰੀ ਏਅਰਲਾਈਨਜ਼ ਪੀ. ਆਈ. ਏ. ਨੇ ਆਪਣੇ ਪਾਇਲਟ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਰਮਜ਼ਾਨ ਦੇ ਮਹੀਨੇ ’ਚ ਡਿਊਟੀ ਦੌਰਾਨ ਰੋਜ਼ਾ ਨਾ ਰੱਖਣ। ਪੀ. ਆਈ. ਏ. ਨੇ ਇਸ ਦੇ ਪਿੱਛੇ ਡਾਕਟਰੀ ਸਲਾਹਨਾਮੇ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਰੋਜ਼ਾ ਰੱਖਣ ਨਾਲ ਵਿਅਕਤੀ ਨੂੰ ਪਾਣੀ ਦੀ ਕਮੀ, ਆਲਸ ਅਤੇ ਉਨੀਂਦਰੇ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਉੱਤਰੀ ਕੋਰੀਆ ਨੇ ਹੁਣ ਵਿਕਸਿਤ ਕੀਤਾ ‘ਦੁਨੀਆ ਦਾ ਸਭ ਤੋਂ ਤਾਕਤਵਰ ਟੈਂਕ’
ਕਾਰਪੋਰੇਟ ਸੁਰੱਖਿਆ ਪ੍ਰਬੰਧਨ ਅਤੇ ਚਾਲਕ ਦਲ ਮੈਡੀਕਲ ਕੇਂਦਰ ਦੋਵਾਂ ਨੇ ਇਹ ਸਿਫਾਰਿਸ਼ ਕੀਤੀ ਹੈ। ਪੀ. ਆਈ. ਏ. ਦੇ ਇਕ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਸਿਫਾਰਿਸ਼ਾਂ ਦੇ ਆਧਾਰ ’ਤੇ ਪੀ. ਆਈ. ਏ. ਦੇ ਉੱਚ ਪ੍ਰਬੰਧਨ ਨੇ ਤੁਰੰਤ ਪ੍ਰਭਾਵ ਨਾਲ ਪਾਇਲਟ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਇਹ ਹੁਕਮ ਜਾਰੀ ਕੀਤੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤੀ ਅਮਰੀਕੀ ਵਿਅਕਤੀ ਪੋਂਜੀ ਘੁਟਾਲੇ 'ਚ ਦੋਸ਼ੀ ਕਰਾਰ
ਜਹਾਜ਼ ਜਾਂਚ ਬੋਰਡ ਦੀ ਇਕ ਟੀਮ ਨੇ ਮਈ 2020 ’ਚ ਕਰਾਚੀ ਹਵਾਈ ਅੱਡੇ ਕੋਲ ਇਕ ਰਿਹਾਇਸ਼ੀ ਸੋਸਾਇਟੀ ਦੇ ਭੀੜ ਭਰੇ ਇਲਾਕੇ ’ਚ ਹੋਏ ਜਹਾਜ਼ ਹਾਦਸੇ ’ਤੇ ਪਿਛਲੇ ਮਹੀਨੇ ਆਪਣੇ ਨਤੀਜੇ ਜਾਰੀ ਕੀਤੇ ਸਨ। ਬੋਰਡ ਨੇ ਇਸ ਹਾਦਸੇ ਲਈ ਮਨੁੱਖੀ ਗਲਤੀਆਂ ਜ਼ਿੰਮੇਵਾਰ ਠਹਿਰਾਇਆ ਹੈ। ਪੀ. ਆਈ. ਏ. ਅਤੇ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਨੂੰ ਇਸ ਗੱਲ ਲਈ ਵੀ ਜ਼ਿੰਮੇਵਾਰ ਠਹਿਰਾਇਆ ਗਿਆ ਕਿ ਡਿਊਟੀ ਦੌਰਾਨ ਪਾਇਲਟ ਨੂੰ ਰਮਜ਼ਾਨ ਦੇ ਮਹੀਨੇ ’ਚ ਰੋਜ਼ਾ ਰੱਖਣਾ ਚਾਹੀਦਾ ਜਾਂ ਨਹੀਂ, ਇਸ ਸਬੰਧ ’ਚ ਸਪਸ਼ਟ ਨਿਯਮ ਨਹੀਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।