ਪਾਕਿ ਵਲੋਂ ਅੱਤਵਾਦੀ ਹਾਫਿਜ਼ ਵਿਰੁੱਧ ਕਾਰਵਾਈ ਸਿਰਫ ਨਾਂ ਦੀ : ਮਿਰਜ਼ਾ
Sunday, Nov 22, 2020 - 12:40 AM (IST)
ਪੇਸ਼ਾਵਰ (ਏਜੰਸੀ)- ਮਨੁੱਖੀ ਅਧਿਕਾਰ ਕਾਰਕੁੰਨ ਅਮਜ਼ਦ ਅਯੂਬ ਮਿਰਜ਼ਾ ਨੇ ਚੀਨ ਦੇ ਨਾਲ ਸਬੰਧਾਂ ਅਤੇ ਵਿੱਤੀ ਸੰਕਟ ਨੂੰ ਲੈ ਕੇ ਪਾਕਿਸਤਾਨ ਦੀ ਖਿਚਾਈ ਕੀਤੀ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਮੌਜੂਦਾ ਸਮੇਂ ਵਿਚ ਡੁੱਬਦੇ ਜਹਾਜ਼ ਦੇ ਕਪਤਾਨ ਹਨ। ਮਿਰਜ਼ਾ ਨੇ ਕਿਹਾ ਕਿ ਚੀਨ ਨੇ ਆਪਣੇ ਹਿੱਤਾਂ ਲਈ ਪਾਕਿਸਤਾਨ ਨੂੰ ਕਰਜ਼ੇ ਦੇ ਜਾਲ ਵਿਚ ਫਸਾਇਆ ਹੋਇਆ ਹੈ। ਇਸ ਤੋਂ ਇਲਾਵਾ ਚੀਨ ਪਾਕਿਸਤਾਨ ਵਿਚ ਸਥਿਤ ਆਈ.ਐੱਸ.ਆਈ. ਹਮਾਇਤੀ ਲਸ਼ਕਰ-ਏ-ਤੋਇਬਾ ਵਰਗੇ ਅੱਤਵਾਦੀ ਸਮੂਹਾਂ ਦੀ ਰਾਖੀ ਕਰ ਰਿਹਾ ਹੈ। ਲਸ਼ਕਰ ਮੁੰਬਈ 2008 ਦੇ ਹਮਲਿਆਂ ਲਈ ਜ਼ਿੰਮੇਵਾਰ ਸੀ। ਚੀਨ ਨੇ ਅਫਗਾਨਿਸਤਾਨ ਦੇ ਹਿਜ਼ਬ-ਏ-ਇਸਲਾਮੀ ਦੇ ਨਾਲ ਸਿੱਧੇ ਸੰਪਰਕ ਅਤੇ ਗੁਪਤ ਰਾਜਨੀਤਕ ਸਬੰਧ ਸਥਾਪਿਤ ਕੀਤੇ ਹਨ, ਜੋ ਕਿ ਜ਼ਮੀਅਤ-ਏ-ਇਸਲਾਮੀ ਪਾਕਿਸਾਤਨ ਦਾ ਸੰਗਠਨ ਹੈ। ਇਸ ਤੋਂ ਇਲਾਵਾ ਚੀਨ ਪਾਕਿ ਰਾਹੀਂ ਤਾਲਿਬਾਨ ਨੂੰ ਹਥਿਆਰ ਸਪਲਾਈ ਕਰ ਰਿਹਾ ਹੈ।
ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਇਮਰਾਨ ਖਿਲਾਫ ਸੜਕਾਂ 'ਤੇ ਪ੍ਰਦਰਸ਼ਨ, ਕਿਹਾ-ਪਾਕਿਸਤਾਨ ਅੱਤਵਾਦ ਦਾ ਜਨਕ
ਉਨ੍ਹਾਂ ਨੇ ਕਿਹਾ ਕਿ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਗ੍ਰਿਫਤਾਰੀ ਵੀ ਦੁਨੀਆ ਦੀਆਂ ਅੱਖਾਂ ਵਿਚ ਘੱਟੇ ਤੋਂ ਇਲਾਵਾ ਕੁਝ ਨਹੀਂ ਹੈ। ਮਿਰਜ਼ਾ ਨੇ ਕਿਹਾ ਹੈ ਕਿ ਜੇਕਰ ਪਾਕਿਸਤਾਨ ਸੱਚ ਵਿਚ ਅੱਤਵਾਦ ਮੁਕਤ ਦੇਸ਼ ਬਣਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਅੱਤਵਾਦੀਆਂ ਨੂੰ ਭਾਰਤ ਨੂੰ ਸੌਂਪ ਦੇਣਾ ਚਾਹੀਦਾ ਹੈ। ਆਪਣੇ ਆਨਲਾਈਨ ਚੈਨਲ 'ਦਿ ਹਾਟ ਇਸ਼ੂ' 'ਤੇ ਬੋਲਦੇ ਹੋਏ ਮਿਰਜ਼ਾ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਹਾਫਿਜ਼ ਨੂੰ ਪਾਕਿਸਤਾਨ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਹਰ ਵਾਰ ਜਦੋਂ ਸੰਸਾਰਕ ਦਬਾਅ ਵਧਦਾ ਹੈ ਤਾਂ ਪਾਕਿਸਤਾਨ ਅਜਿਹੇ ਲੋਕਾਂ ਨੂੰ ਜੇਲ ਵਿਚ ਸੁੱਟ ਦਿੰਦਾ ਹੈ ਜੋ ਉਨ੍ਹਾਂ ਨੂੰ 5 ਤਾਰਾ ਹੋਟਲਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਂਦਾ ਹੈ ਅਤੇ ਫਿਰ ਮਾਮਲਾ ਠੰਡੇ ਬਸਤੇ ਵਿਚ ਪੈਣ ਮਗਰੋਂ ਮੁਕਤ ਕਰ ਦਿੰਦਾ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਚੀਨ ਨੂੰ ਝਟਕਾ, ਐਪਲ ਨੇ 9 ਯੂਨਿਟਸ ਭਾਰਤ 'ਚ ਕੀਤੀਆਂ ਸ਼ਿਫਟ
ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਵਿਚ 50 ਤੋਂ ਵਧੇਰੇ ਲੋੜੀਂਦੇ ਭਗੌੜੇ ਲੁਕੇ ਹੋਏ ਹਨ ਜਾਂ ਰਹਿੰਦੇ ਹਨ। ਉਨ੍ਹਾਂ ਨੇ ਜੇਹਾਦੀ ਅੱਤਵਾਦੀਆਂ ਨਾਲ ਚੀਨ ਦੇ ਗੁਪਤ ਸਬੰਧਾਂ ਪਿੱਛੇ ਦੋ ਕਾਰਣ ਦੱਸੇ। ਇਕ ਚੀਨ ਗਾਰੰਟੀ ਚਾਹੁੰਦਾ ਹੈ ਕਿ ਅਫਗਾਨਿਸਤਾਨ ਵਿਚ ਉਨ੍ਹਾਂ ਦੇ ਪ੍ਰਾਜੈਕਟ ਅੱਤਵਾਦੀਆਂ ਦਾ ਟੀਚਾ ਨਹੀਂ ਹੋਣਗੀਆਂ ਅਤੇ ਦੂਜੀ ਗੱਲ ਉਹ ਉਈਗਰ ਮੁਸਲਮਾਨਾਂ ਦਾ ਮੁੱਦਾ ਨਹੀਂ ਚੁੱਕਣਗੇ ਅਤੇ ਇਸ ਜੇਹਾਦ ਵਿਚ ਉਨ੍ਹਾਂ ਦੀ ਹਮਾਇਤ ਕਰਨਗੇ। ਦੱਸ ਦਈਏ ਕਿ 2000 ਵਿਚ ਪਾਕਿਸਤਾਨ ਵਿਚ ਚੀਨੀ ਰਾਜਦੂਤ ਲੂ ਸ਼ੁਲਿਨ ਨੇ ਅਫਗਾਨਿਸਤਾਨ ਦੇ ਅਮੀਰ ਮੁੱਲਾ ਉਮਰ ਦੇ ਨਾਲ ਉਈਗਰ ਹਮਾਇਤ ਦੇ ਮਾਮਲੇ 'ਤੇ ਚਰਚਾ ਕਰਨ ਲਈ ਖੁਦ ਅਫਗਾਨਿਸਤਾਨ ਦਾ ਦੌਰਾ ਕੀਤਾ ਸੀ।