ਪਾਕਿ: ਸੋਸ਼ਲ ਮੀਡੀਆ 'ਤੇ ਈਸ਼ਨਿੰਦਾ ਦੇ ਦੋਸ਼ 'ਚ ਵਿਅਕਤੀ 'ਤੇ ਮਾਮਲਾ ਦਰਜ

Monday, Sep 23, 2024 - 03:55 PM (IST)

ਪਾਕਿ: ਸੋਸ਼ਲ ਮੀਡੀਆ 'ਤੇ ਈਸ਼ਨਿੰਦਾ ਦੇ ਦੋਸ਼ 'ਚ ਵਿਅਕਤੀ 'ਤੇ ਮਾਮਲਾ ਦਰਜ

ਇਸਲਾਮਾਬਾਦ (ਯੂ.ਐਨ.ਆਈ.-) ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਾਹੀਵਾਲ ਜ਼ਿਲ੍ਹੇ ਦੇ ਚਿਚਾਵਤਨੀ ਸ਼ਹਿਰ ਦੇ ਇੱਕ 25 ਸਾਲਾ ਵਿਅਕਤੀ 'ਤੇ ਪੁਲਸ ਨੇ ਸੋਸ਼ਲ ਮੀਡੀਆ ਪੋਸਟਾਂ ਲਈ ਈਸ਼ਨਿੰਦਾ ਦਾ ਦੋਸ਼ ਲਗਾਇਆ ਹੈ। ਮੀਡੀਆ ਰਿਪੋਰਟਾਂ ਵਿਚ ਸੋਮਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।

ਪੜ੍ਹੋ ਇਹ ਅਹਿਮ ਖ਼ਬਰ- Teens ਖ਼ਿਲਾਫ਼ ਜਿਨਸੀ ਅਪਰਾਧ ਕਰਨ ਵਾਲੇ ਸਾਵਧਾਨ,  ਮਿਲੇਗੀ ਸਖ਼ਤ ਸਜ਼ਾ

'ਡਾਨ' ਦੀ ਖਬਰ ਮੁਤਾਬਕ, ਸ਼ਨੀਵਾਰ ਰਾਤ ਨੂੰ ਚਿਚਾਵਤਨੀ ਦੇ ਸਦਰ ਪੁਲਸ ਸਟੇਸ਼ਨ ਦੇ ਸਹਾਇਕ ਸਬ-ਇੰਸਪੈਕਟਰ ਸ਼ਮਸੁਲ ਹਸਨ ਦੀ ਸ਼ਿਕਾਇਤ 'ਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਇਹ ਵਿਅਕਤੀ ਇਸਲਾਮਾਬਾਦ ਵਿੱਚ ਸੈਨੇਟ ਦਾ ਕਰਮਚਾਰੀ ਸੀ ਪਰ ਉਸਨੂੰ ਹਾਲ ਹੀ ਵਿੱਚ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ। ਰਿਪੋਰਟਾਂ ਵਿੱਚ ਦੱਸਿਆ ਗਿਆ ਕਿ ਪੀ.ਪੀ.ਸੀ ਦੀ ਧਾਰਾ 295 (ਸੀ) ਅਤੇ ਅੱਤਵਾਦ ਵਿਰੋਧੀ ਐਕਟ 1997 ਦੀ ਧਾਰਾ 7 ਦੇ ਤਹਿਤ ਦਰਜ ਕੀਤੀ ਗਈ ਐਫ.ਆਈ.ਆਰ ਅਨੁਸਾਰ ਸ਼ੱਕੀ 'ਤੇ ਚਾਰ ਵੱਖ-ਵੱਖ ਪੋਸਟਾਂ ਵਿੱਚ ਪਵਿੱਤਰ ਪੈਗੰਬਰ ਮੁਹੰਮਦ (PBUH) ਖ਼ਿਲਾਫ਼ ਨਫਰਤੀ ਸਮੱਗਰੀ ਅਪਲੋਡ ਕਰਨ ਦਾ ਦੋਸ਼ ਲਗਾਇਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News