ਪਾਕਿ : ਹਿੰਦੂ ਨਾਬਾਲਗਾ ਦਾ ਜ਼ਬਰਦਸਤੀ ਧਰਮ ਪਰਿਵਰਤਨ, ਫਿਰ ਅਗਵਾ ਕਰਤਾ ਨਾਲ ਕਰ ਦਿੱਤਾ ਨਿਕਾਹ
Friday, Jun 03, 2022 - 03:49 PM (IST)
ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਪਾਕਿਸਤਾਨ ਦੇ ਸਿੰਧ ਸੂਬੇ ਦੇ ਕਸਬਾ ਮੀਰਪੁਰ ਖਾਸ ਤੋਂ ਇਕ ਨਾਬਾਲਿਗ ਹਿੰਦੂ ਕੁੜੀ ਨੂੰ ਅਗਵਾ ਕਰਕੇ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਕੇ ਉਸ ਦਾ ਅਗਵਾ ਕਰਨ ਵਾਲੇ ਦੋਸ਼ੀ ਨਾਲ ਹੀ ਜ਼ਬਰਦਸਤੀ ਨਿਕਾਹ ਕਰ ਦਿੱਤਾ ਗਿਆ। ਇਸ ਸਬੰਧੀ ਪੀੜਤ ਕੁੜੀ ਦੇ ਪਰਿਵਾਰ ’ਤੇ ਤਸ਼ੱਦਤ ਦਾ ਵਾਤਾਵਰਨ ਬਣਾ ਦਿੱਤੇ ਜਾਣ ਦੇ ਕਾਰਨ ਪਰਿਵਾਰ ਅਣਪਛਾਤੇ ਸਥਾਨ ’ਤੇ ਚਲਾ ਗਿਆ ਹੈ।
ਸੂਤਰਾਂ ਅਨੁਸਾਰ ਮੀਰਪੁਰ ਖਾਸ ਵਾਸੀ 16 ਸਾਲਾਂ ਹਿੰਦੂ ਕੁੜੀ ਪੋਨੋ ਕੋਹਲੀ ਨੂੰ ਉਸ ਦੇ ਘਰ ਤੋਂ ਪਰਿਵਾਰ ਦੇ ਸਾਹਮਣੇ ਦੋਸ਼ੀ ਮਾਨ ਹੁਸੈਨ ਲਗਾਰੀ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਹਥਿਆਰਾਂ ਦੇ ਦਮ ’ਤੇ ਅਗਵਾ ਕਰ ਲਿਆ। ਉਸ ਦੇ ਬਾਅਦ ਕੁੜੀ ਦਾ ਧਰਮ ਪਰਿਵਰਤਨ ਕਰਕੇ ਉਸ ਦਾ ਦੋਸ਼ੀ ਮਾਨ ਹੁਸੈਨ ਲਗਾਰੀ ਨਾਲ ਹੀ ਨਿਕਾਹ ਕਰ ਦਿੱਤਾ ਗਿਆ। ਜਦਕਿ ਦੋਸ਼ੀ ਲਗਾਰੀ ਦੀ ਉਮਰ 45 ਸਾਲ ਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ - ਪਾਕਿਸਤਾਨ 'ਚ ਫਿਰ ਵਧੀ ਪੈਟਰੋਲ-ਡੀਜਲ ਦੀ ਕੀਮਤ, 200 ਦੇ ਪਾਰ ਇਕ ਲਿਟਰ ਤੇਲ
ਇਸ ਸਬੰਧੀ ਪੁਲਸ ਅਤੇ ਦੋਸ਼ੀ ਵੱਲੋਂ ਕਿਸੇ ਤਰਾਂ ਦੀ ਕਾਰਵਾਈ ਕਰਨ ’ਤੇ ਸਾਰੇ ਪਰਿਵਾਰ ਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਮਿਲਣ ’ਤੇ ਪੀੜਤ ਪਰਿਵਾਰ ਘਰ ਨੂੰ ਛੱਡ ਕੇ ਅਣਪਛਾਤੀ ਸਥਾਨ ’ਤੇ ਚਲਾ ਗਿਆ ਹੈ। ਅੱਜ ਪਾਕਿਸਤਾਨ ਹਿੰਦੂ ਕੌਂਸਲ ਨੇ ਇਸ ਮਾਮਲੇ ਨੂੰ ਸਿੰਧ ਸੂਬੇ ਦੇ ਮੁੱਖ ਮੰਤਰੀ ਦੇ ਕੋਲ ਉਠਾਇਆ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ।