Pak: ਗਰਭਵਤੀ ਪਤਨੀ ਦਾ ਕਤਲ ਕਰਨ ਵਾਲੇ ਪਤੀ ਨੂੰ ਅਦਾਲਤ ਨੇ ਸੁਣਾਈ ਸਜ਼ਾ, ਦਮ ਤੋੜਨ ਤੱਕ ਫਾਂਸੀ ’ਤੇ...

Thursday, Nov 20, 2025 - 02:16 PM (IST)

Pak: ਗਰਭਵਤੀ ਪਤਨੀ ਦਾ ਕਤਲ ਕਰਨ ਵਾਲੇ ਪਤੀ ਨੂੰ ਅਦਾਲਤ ਨੇ ਸੁਣਾਈ ਸਜ਼ਾ, ਦਮ ਤੋੜਨ ਤੱਕ ਫਾਂਸੀ ’ਤੇ...

ਗੁਰਦਾਸਪੁਰ/ਮੁਲਤਾਨ - ਮੁਲਤਾਨ ਦੇ ਇੱਕ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਪਿਛਲੇ ਸਾਲ ਮੁਲਤਾਨ ਵਿੱਚ ਕਤਲ ਕੀਤੀ ਗਈ 20 ਸਾਲਾ ਗਰਭਵਤੀ ਔਰਤ ਦੇ ਪਤੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਗਰਭਵਤੀ ਔਰਤ ਸਾਨੀਆ ਜ਼ਾਹਰਾ 9 ਜੁਲਾਈ, 2024 ਨੂੰ ਆਪਣੇ ਕਮਰੇ ਵਿੱਚ ਪੱਖੇ ਨਾਲ ਲਟਕਦੀ ਮਿਲੀ ਸੀ। ਉਸ ਦੇ ਪਿਤਾ ਸਈਦ ਅਸਦ ਅੱਬਾਸ ਨੇ ਦਾਅਵਾ ਕੀਤਾ ਕਿ ਉਸ ਦੀ ਧੀ ਨੇ ਖੁਦਕੁਸ਼ੀ ਨਹੀਂ ਕੀਤੀ, ਸਗੋਂ ਇਹ ਇੱਕ ਕਥਿਤ ਕਤਲ ਸੀ। ਉਸ ਨੇ ਕਿਹਾ ਕਿ ਅਪਰਾਧ ਦੇ ਉਲਟ ਉਸ ਦੀ ਧੀ ਦੇ ਸਹੁਰੇ ਇਸ ਕਤਲ ਨੂੰ ਖੁਦਕੁਸ਼ੀ ਵਜੋਂ ਦਰਸਾ ਰਹੇ ਸਨ। ਉਨ੍ਹਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਨਿਊ ਮੁਲਤਾਨ ਪੁਲਸ ਸਟੇਸ਼ਨ ਵਿਚ ਐੱਫ. ਆਈ. ਆਰ ਦਰਜ ਕੀਤੀ ਗਈ ਸੀ।

ਇਹ ਵੀ ਪੜ੍ਹੋ: Red Light ਏਰੀਆ 'ਚ ਪੈਦਾ ਹੋਈ ਅਦਾਕਾਰਾ, ਫਿਰ ਇੰਝ ਬਣ ਗਈ ਇੰਡਸਟਰੀ ਦੀ ਪਹਿਲੀ ਫੀਮੇਲ ਸੁਪਰਸਟਾਰ

ਵਧੀਕ ਸੈਸ਼ਨ ਜੱਜ ਮੁਲਤਾਨ ਮੋਹਸਿਨ ਅਲੀ ਖਾਨ ਨੇ ਮ੍ਰਿਤਕਾ ਸਾਨੀਆ ਜ਼ਾਹਿਰਾ ਦੇ ਪਤੀ ਸਈਦ ਮੁਹੰਮਦ ਅਲੀ ਰਜ਼ਾ ਨੂੰ ਦੋਸ਼ੀ ਠਹਿਰਾਉਂਦਿਆਂ ਮੌਤ ਦੀ ਸਜ਼ਾ ਸੁਣਾਈ। ਹੁਕਮ ਵਿੱਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਸੀ ਕਿ ਦੋਸ਼ੀ ਸਈਦ ਮੁਹੰਮਦ ਅਲੀ ਰਜ਼ਾ ਨੂੰ ਉਦੋਂ ਤੱਕ ਲਟਕਾਇਆ ਜਾਵੇ ਜਦੋਂ ਤੱਕ ਉਸ ਨੂੰ ਮ੍ਰਿਤਕ ਐਲਾਨ ਨਹੀਂ ਦਿੱਤਾ ਜਾਂਦਾ। ਅਦਾਲਤ ਨੇ ਦੋਸ਼ੀ ਨੂੰ ਅਪਰਾਧਿਕ ਪ੍ਰਕਿਰਿਆ ਜ਼ਾਬਤਾ, 1898 ਦੀ ਧਾਰਾ 554-ਏ ਦੇ ਤਹਿਤ ਪੀੜਤ ਪਰਿਵਾਰ ਨੂੰ 500,000 ਰੁਪਏ ਦਾ ਮੁਆਵਜ਼ਾ ਦੇਣ ਦਾ ਵੀ ਨਿਰਦੇਸ਼ ਦਿੱਤਾ।

ਇਹ ਵੀ ਪੜ੍ਹੋ: ਮਿਊਜ਼ਿਕ ਇੰਡਸਟਰੀ 'ਚ ਸੋਗ ਦੀ ਲਹਿਰ, ਅਲਵਿਦਾ ਆਖ ਗਿਆ ਇਹ ਕਲਾਕਾਰ, ਹਸਪਤਾਲ ਤੋਂ ਸਾਹਮਣੇ ਆਈ ਆਖਰੀ ਵੀਡੀਓ


author

cherry

Content Editor

Related News