ਬਲੋਚਿਸਤਾਨ ’ਚ ਹੱਤਿਆਵਾਂ ਤੇ ਗੁੰਮਸ਼ੁਦਗੀ ’ਚ ਵਾਧਾ ਚਿੰਤਾ ਦਾ ਵਿਸ਼ਾ
Friday, Nov 14, 2025 - 01:38 PM (IST)
ਗੁਰਦਾਸਪੁਰ/ਬਲੋਚਿਸਤਾਨ (ਵਿਨੋਦ)- ਬਲੋਚ ਐਡਵੋਕੇਸੀ ਐਂਡ ਸਟੱਡੀਜ਼ ਸੈਂਟਰ (ਬੀ. ਏ. ਐੱਸ. ਸੀ.) ਦੀ ਇਕ ਨਵੀਂ ਰਿਪੋਰਟ ’ਚ ਬਲੋਚਿਸਤਾਨ ਵਿਚ ਜ਼ਬਰਨ ਗੁੰਮਸ਼ੁਦਗੀ ਅਤੇ ਗੈਰ-ਨਿਆਇਕ ਹੱਤਿਆਵਾਂ ’ਚ ਚਿੰਤਾਜਨਕ ਵਾਧਾ ਪਾਇਆ ਗਿਆ ਹੈ, ਜੋ ਸੂਬੇ ਦੀ ਖਣਿਜ ਸੰਪਤੀ ਦਾ ਸ਼ੋਸ਼ਣ ਕਰਨ ਦੀ ਆਪਣੀ ਮੁਹਿੰਮ ’ਚ ਅਸਹਿਮਤੀ ਵਾਲੀਆਂ ਆਵਾਜ਼ਾਂ ਦੇ ਹਿੰਸਕ ਦਮਨ ਦੇ ਪੈਮਾਨੇ ਨੂੰ ਉਜਾਗਰ ਕਰਦਾ ਹੈ।
ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਬਲੋਚਿਸਤਾਨ ’ਚ ਪਾਕਿਸਤਾਨ ਦੀ ਸ੍ਰੋਤ ਰਾਜਨੀਤੀ ਦੀ ਮਨੁੱਖੀ ਕੀਮਤ ਸਿਰਲੇਖ ਵਾਲੀ ਰਿਪੋਰਟ ’ਚ ਜਨਵਰੀ ਤੋਂ ਜੂਨ 2025 ਦੇ ਵਿਚਕਾਰ ਜ਼ਬਰਨ ਗੁੰਮਸ਼ੁਦਗੀ ਦੇ 824 ਮਾਮਲੇ ਦਰਜ ਕੀਤੇ ਗਏ ਹਨ, ਜੋ ਕਿ 2024 ’ਚ ਦਰਜ ਮਾਮਲਿਆਂ ਤੋਂ ਵੱਧ ਹਨ। ਇਨ੍ਹਾਂ ’ਚੋਂ 530 ਲੋਕ ਅਜੇ ਵੀ ਲਾਪਤਾ ਹਨ, ਜਦਕਿ 294 ਨੂੰ ਬਾਅਦ ’ਚ ਰਿਹਾਅ ਕਰ ਦਿੱਤਾ ਗਿਆ। ਕੇਚ ਜ਼ਿਲੇ ’ਚ ਸਭ ਤੋਂ ਵੱਧ ਕੇਸ ਦਰਜ ਕੀਤੇ ਗਏ। ਉਸ ਤੋਂ ਬਾਅਦ ਅਵਾਰਨ ਅਤੇ ਗਵਾਦਰ ਦਾ ਸਥਾਨ ਹੈ। ਸਾਰੇ ਪਛਾਣੇ ਗਏ ਪੀੜਤਾਂ ’ਚੋਂ 42.5 ਫੀਸਦੀ ਵਿਦਿਆਰਥੀ ਸਨ, ਜਿਨ੍ਹਾਂ ’ਚੋਂ 217 ਲਾਪਤਾ ਹੋ ਗਏ, ਜਦੋਂਕਿ ਮਜ਼ਦੂਰਾਂ ਅਤੇ ਡਰਾਈਵਰਾਂ ਨੂੰ ਵੀ ਭਾਰੀ ਨਿਸ਼ਾਨਾ ਬਣਾਇਆ ਗਿਆ। ਰਿਪੋਰਟ ’ਚ ਕਈ ਕਿਸ਼ੋਰਾਂ ਦੇ ਅਗਵਾ ਨੂੰ ਵੀ ਉਜਾਗਰ ਕੀਤਾ ਗਿਆ, ਜਿਨ੍ਹਾਂ ’ਚੋਂ ਬਹੁਤ ਸਾਰੇ ਬਾਅਦ ’ਚ ਮ੍ਰਿਤਕ ਪਾਏ ਗਏ।
