ਪਾਕਿ ਹਵਾਈ ਫੌਜ ਦਾ ਜਹਾਜ਼ ਹਾਦਸੇ ਦਾ ਸ਼ਿਕਾਰ, 2 ਹਲਾਕ

Tuesday, Jan 07, 2020 - 04:25 PM (IST)

ਪਾਕਿ ਹਵਾਈ ਫੌਜ ਦਾ ਜਹਾਜ਼ ਹਾਦਸੇ ਦਾ ਸ਼ਿਕਾਰ, 2 ਹਲਾਕ

ਇਸਲਾਮਾਬਾਦ- ਪਾਕਿਸਤਾਨੀ ਹਵਾਈ ਫੌਜ (ਪੀ.ਏ.ਐਫ.) ਦਾ ਇਕ ਟ੍ਰੇਨੀ ਜਹਾਜ਼ ਮੰਗਲਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ ਫਲਾਈਂਗ ਅਫਸਰ ਇਬਾਦ ਤੇ ਸਕਵਾਡ੍ਰਨ ਲੀਡਰ ਹਾਰਿਸ ਦੇ ਮਾਰੇ ਜਾਣ ਦੀ ਖਬਰ ਹੈ। ਸਥਾਨਕ ਮੀਡੀਆ ਦੇ ਮੁਤਾਬਕ ਇਸ ਜਹਾਜ਼ ਨੇ ਮਿਆਂਵਾਲੀ ਸਥਿਤ ਆਲਮ ਏਅਰਬੇਸ ਤੋਂ ਉਡਾਣ ਭਰੀ ਸੀ।

ਹਾਲਾਂਕਿ ਪਾਕਿਸਤਾਨੀ ਹਵਾਈ ਫੌਜ ਨੇ ਇਸ ਮਾਮਲੇ ਵਿਚ ਕੋਈ ਅਧਿਕਾਰਿਤ ਬਿਆਨ ਜਾਰੀ ਨਹੀਂ ਕੀਤਾ ਹੈ। ਅਜੇ ਇਹ ਵੀ ਪਤਾ ਨਹੀਂ ਲੱਗ ਸਕਿਆ ਹੈ ਕਿ ਹਾਦਸਾ ਕਿਸ ਕਾਰਨ ਵਾਪਰਿਆ। ਪਿਛਲੇ ਸਾਲ ਜੁਲਾਈ ਵਿਚ ਪਾਕਿਸਤਾਨੀ ਫੌਜ ਦਾ ਇਕ ਛੋਟਾ ਜਹਾਜ਼ ਰਾਵਲਪਿੰਡੀ ਵਿਚ ਟ੍ਰੇਨਿੰਗ ਦੌਰਾਨ ਕ੍ਰੈਸ਼ ਹੋ ਗਿਆ ਸੀ। ਇਹ ਹਾਦਸੇ ਵਿਚ 19 ਲੋਕਾਂ ਦੀ ਜਾਨ ਚਲੀ ਗਈ ਸੀ।


author

Baljit Singh

Content Editor

Related News