ਆਕਸਫੋਰਡ ਕਾਲਜ ਸੈਂਟਰ ਤੋਂ ਹਟਾਇਆ ਗਿਆ ਇੰਦਰਾ ਗਾਂਧੀ ਦਾ ਨਾਂ

07/15/2017 3:01:33 PM

ਇੰਗਲੈਂਡ— ਇੰਗਲੈਂਡ ਵਿਚ ਯੂਨੀਵਰਸਿਟੀ ਆਫ ਆਕਸਫੋਰਡ ਦੇ ਸੋਮਰਵੇਲੀ ਕਾਲਜ ਦੇ ਇਕ ਸੈਂਟਰ ਦਾ ਨਾਂ ਇੰਦਰਾ ਗਾਂਧੀ ਦੇ ਨਾਂ 'ਤੇ ਰੱਖਿਆ ਗਿਆ ਸੀ, ਜਿਸ ਨੂੰ ਹੁਣ ਬਦਲ ਦਿੱਤਾ ਗਿਆ। ਇਕ ਖਬਰ ਮੁਤਾਬਕ ਇਹ ਕੰਮ 2014 ਵਿਚ ਬਣੀ ਨਰਿੰਦਰ ਮੋਦੀ ਦੀ ਸਰਕਾਰ ਦੇ ਆਉਣ ਤੋਂ ਬਾਅਦ ਹੋਇਆ। ਇਹ ਸੈਂਟਰ 2013 ਵਿਚ ਮਨਮੋਹਨ ਸਰਕਾਰ ਵਲੋਂ ਲਾਂਚ ਕੀਤਾ ਗਿਆ ਸੀ। ਇਸ ਲਈ ਭਾਰਤ ਸਰਕਾਰ ਨੇ ਕਾਲਜ ਨੂੰ 25 ਕਰੋੜ ਰੁਪਏ ਦਿੱਤੇ ਸਨ। 1937 ਵਿਚ ਇੰਦਰਾ ਗਾਂਧੀ ਨੇ ਇਸ ਕਾਲਜ ਤੋਂ ਆਧੁਨਿਕ ਇਤਿਹਾਸ ਦੀ ਪੜ੍ਹਾਈ ਕੀਤੀ ਸੀ।
ਮੋਦੀ ਸਰਕਾਰ ਵਲੋਂ 2016 ਵਿਚ ਉਸ ਦਾ ਨਾਂ ਬਦਲਣ ਦੀ ਗੱਲ ਸੁਝਾਈ ਗਈ ਸੀ। 25 ਕਰੋੜ ਰੁਪਏ ਜੋ ਦਿੱਤੇ ਗਏ ਸਨ ਉਹ ਸ਼ੁਰੂਆਤੀ ਕੰਮ ਲਈ ਸਨ। ਉਦੋਂ ਇਸ ਦਾ ਨਾਂ ਇੰਦਰਾ ਗਾਂਧੀ ਸੈਂਟਰ ਆਫ ਸਿਸਟਨੇਬਲ ਡਿਵੈਲਪਮੈਂਟ (ਆਈ. ਜੀ. ਸੀ. ਐਸ. ਡੀ.) ਰੱਖਿਆ ਗਿਆ ਸੀ। ਜਿਸ ਨੂੰ ਹੁਣ ਬਦਲ ਕੇ ਆਕਸਫੋਰਡ ਇੰਡੀਆ ਸੈਂਟਰ ਫਾਰ ਸਿਸਟਨੇਬਲ ਡਿਵੈਲਪਮੈਂਟ (ਓ. ਆਈ. ਸੀ. ਐਸ. ਡੀ) ਕਰ ਦਿੱਤਾ ਗਿਆ ਹੈ। ਇਹ ਸੈਂਟਰ 19 ਨਵੰਬਰ 2017 ਤੱਕ ਬਣ ਕੇ ਤਿਆਰ ਹੋ ਜਾਵੇਗਾ। ਇਸ ਦਿਨ ਇੰਦਰਾ ਗਾਂਧੀ ਦਾ ਜਨਮਦਿਨ ਹੁੰਦਾ ਹੈ। ਇਸ ਮੌਕੇ 'ਤੇ ਉਥੇ ਇਕ ਪ੍ਰੋਗਰਾਮ ਵੀ ਹੋਵੇਗਾ।
1937 ਵਿਚ ਇੰਦਰਾ ਗਾਂਧੀ ਨੇ ਇਸ ਕਾਲਜ ਤੋਂ ਆਧੁਨਿਕ ਇਤਿਹਾਸ ਦੀ ਪੜ੍ਹਾਈ ਕੀਤੀ ਸੀ। ਇੰਦਰਾ ਬਾਅਦ ਵਿਚ 1971 ਵਿਚ ਕਾਲਜ ਗਈ ਸੀ। ਉਦੋਂ ਉਥੇ ਉਨ੍ਹਾਂ ਨੂੰ ਡਾਕਟਰੇਟ ਦੇ ਸਨਮਾਨ ਨਾਲ ਨਵਾਜਿਆ ਗਿਆ ਸੀ। ਇੰਨਾ ਹੀ ਨਹੀਂ ਸੋਨੀਆ ਗਾਂਧੀ ਨੇ ਕਾਲਜ ਨੂੰ ਇੰਦਰਾ ਦਾ ਇਕ ਚਿੱਤਰ ਵੀ ਸੌਂਪਿਆ ਸੀ ਜਿਸ ਨੂੰ ਕਾਲਜ ਦੀ ਕੰਧ 'ਤੇ ਲਗਾਇਆ ਗਿਆ ਹੈ। ਨਾਂ ਬਦਲਣ ਦੇ ਬਾਰੇ ਵਿਚ ਪੁੱਛਣ 'ਤੇ ਕਾਲਜ ਪ੍ਰਸ਼ਾਸਨ ਨੇ ਕਿਹਾ ਕਿ ਆਕਸਫੋਰਡ ਅਤੇ ਭਾਰਤ ਦੀ ਇਤਿਹਾਸਕ ਸਾਝੇਦਾਰੀ ਨੂੰ ਦਰਸਾਉਣ ਲਈ ਬਦਲਿਆ ਗਿਆ। ਨਵੰਬਰ 2016 ਵਿਚ ਕਾਲਜ ਨੇ ਨਾਸਿਕ ਵਿਚ ਜੰਮੀ ਕੋਰਨੇਲੀਆ ਸੋਰਾਬਜੀ (1866-1954) ਦੇ ਜਨਮ ਦਿਵਸ ਦੇ ਨਿ ਪ੍ਰੋਗਰਾਮ ਕੀਤਾ ਸੀ। ਉਹ ਆਕਸਫੋਰਡ ਵਿਚ ਜਾਣ ਵਾਲੀ ਪਹਿਲੀ ਮਹਿਲਾ ਸੀ।


Related News