ਆਕਸਫੋਰਡ/ਐਸਟ੍ਰਾਜੇਨੇਕਾ ਟੀਕਾ ਕੋਵਿਡ-19 ਦੇ ਨਵੇਂ ਰੂਪ ਵਿਰੁੱਧ ਵੀ ਪ੍ਰਭਾਵੀ : ਅਧਿਐਨ
Monday, Feb 08, 2021 - 12:37 AM (IST)
ਲੰਡਨ-ਆਕਸਫੋਰਡ/ਐਸਟ੍ਰਾਜੇਨੇਕਾ ਯੂਨੀਵਰਸਿਟੀ ਵੱਲੋਂ ਵਿਕਸਿਤ ਅਤੇ ਐਸਟ੍ਰਾਜੇਨੇਕਾ ਵੱਲੋਂ ਨਿਰਮਿਤ ਕੋਵਿਡ-19 ਟੀਕਾ ਬ੍ਰਿਟੇਨ 'ਚ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਨਵੇਂ ਰੂਪ ਵਿਰੁੱਧ ਵੀ ਪ੍ਰਭਾਵਸ਼ਾਲੀ ਦਿਖਿਆ ਹੈ। ਇਹ ਜਾਣਕਾਰੀ ਖੋਜਕਰਤਾਵਾਂ ਵੱਲੋਂ ਕੀਤੀ ਜਾ ਰਹੀ ਖੋਜ ਤੋਂ ਸਾਹਮਣੇ ਆਈ ਹੈ। CHADOX1-NCOV 19 ਟੀਕਾ ਵਿਕਸਿਤ ਕਰਨ ਵਾਲੇ ਆਕਸਫੋਰਡ ਯੂਨੀਵਰਸਿਟੀ ਦੇ ਮਾਹਰਾਂ ਨੇ ਪਾਇਆ ਹੈ ਕਿ ਇਹ ਬੀਮਾਰੀ ਦੇ ਘਟੋ-ਘੱਟ ਇਕ ਨਵੇਂ ਰੂਪ ਵਿਰੁੱਧ ਪ੍ਰਭਾਵੀ ਹੈ, ਜਿਸ ਨੂੰ ਬੀ.1.1.7 'ਕੇਂਟ' ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ -ਸਰਹੱਦ ਵਿਵਾਦ ਦੇ ਬਾਵਜੂਦ ਭਾਰਤ-ਨੇਪਾਲ ਨੇ ਮਿਲ ਕੇ ਕੀਤਾ ਨਵੀਂ ਸੜਕ ਦਾ ਉਦਘਾਟਨ
ਇਸ ਨਵੇਂ ਰੂਪ ਦਾ ਪਤਾ ਪਹਿਲੀ ਵਾਰ ਪਿਛਲੇ ਸਾਲ ਦੇ ਆਖਿਰ 'ਚ ਦੱਖਣੀ-ਪੂਰਬੀ ਬ੍ਰਿਟੇਨ 'ਚ ਚੱਲਿਆ ਸੀ। ਆਕਸਫੋਰਡ ਟੀਕੇ ਦੇ ਪ੍ਰੀਖਣ ਸੰਬੰਧੀ ਮੁੱਖ ਜਾਂਚਕਰਤਾ ਅਤੇ ਬੱਚਿਆਂ ਦੇ ਇਨਫੈਕਸ਼ਨ ਅਤੇ ਪ੍ਰੋਫੈਸਰ ਐਂਡ੍ਰਿਯੂ ਪੋਲਾਰਡ ਨੇ ਕਿਹਾ ਕਿ ਬ੍ਰਿਟੇਨ 'ਚ ਸੀ.ਐੱਚ.ਏ.ਡੀ.ਓ.ਐਕਸ.1 ਟੀਕੇ ਦੇ ਸਾਡੇ ਪ੍ਰੀਖਣ ਡਾਟਾ ਤੋਂ ਸੰਕੇਤ ਮਿਲਦਾ ਹੈ ਕਿ ਟੀਕਾ ਨਾ ਸਿਰਫ ਮੂਲ ਮਹਾਮਾਰੀ ਵਾਇਰਸ ਤੋਂ ਬਚਾਉਂਦਾ ਹੈ ਸਗੋਂ ਇਸ ਦੇ ਨਵੇਂ ਰੂਪ ਬੀ.1.1.7 ਤੋਂ ਵੀ ਬਚਾਉਂਦਾ ਹੈ ਜਿਸ ਨਾਲ 2020 ਦੇ ਆਖਿਰ 'ਚ ਇਨਫੈਕਸ਼ਨ ਦੇ ਮਾਮਲਿਆਂ 'ਚ ਵਾਧਾ ਹੋਇਆ ਸੀ। ਹਾਲਾਂਕਿ ਐਸਟ੍ਰਾਜੇਨੇਕਾ ਨੇ ਕਿਹਾ ਕਿ ਇਹ ਅਜੇ ਤਕ ਪੂਰੀ ਤਰ੍ਹਾਂ ਨਾਲ ਨਿਰਧਾਰਿਤ ਕੀਤਾ ਜਾਣਾ ਬਾਕੀ ਹੈ ਕੀ ਇਹ ਟੀਕਾ ਦੱਖਣੀ ਅਫਰੀਕਾ 'ਚ ਸਾਹਮਣੇ ਆਏ ਵਧੇਰੇ ਇਨਫੈਕਸ਼ਨ ਕੋਰੋਨਾ ਵਾਇਰਸ ਦੇ ਕਾਰਣ ਹੋਣ ਵਾਲੀ ਗੰਭੀਰ ਬੀਮਾਰੀ ਤੋਂ ਵੀ ਬਚਾਉਂਦਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ -PDM ਨੇ 9 ਫਰਵਰੀ ਨੂੰ ਇਮਰਾਨ ਸਰਕਾਰ ਵਿਰੁੱਧ ਮਹਾਰੈਲੀ ਦਾ ਕੀਤਾ ਐਲਾਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।