ਰਾਤੋ-ਰਾਤ ਮਾਂ-ਪੁੱਤ ਦੀ ਚਮਕੀ ਕਿਸਮਤ, ਦੋਹਾਂ ਦੀ ਇਕੱਠਿਆਂ ਨਿਕਲੀ ਲੱਖਾਂ ਦੀ ਲਾਟਰੀ

Friday, Nov 12, 2021 - 03:33 PM (IST)

ਇੰਟਰਨੈਸ਼ਨਲ ਡੈਸਕ (ਬਿਊਰੋ): ਕਿਹਾ ਜਾਂਦਾ ਹੈ ਕਿ ਰੱਬ ਜਦੋਂ ਦਿੰਦਾ ਹੈ ਤਾਂ ਛੱਪੜ ਫਾੜ ਦੇ ਦਿੰਦਾ ਹੈ। ਇਹ ਕਹਾਵਤ ਇਕ ਵਾਰ ਫਿਰ ਸੱਚ ਸਾਬਤ ਹੋਈ ਹੈ। ਅਸਲ ਵਿਚ ਬ੍ਰਿਟੇਨ ਵਿਚ ਇਕ ਮਾਂ ਅਤੇ ਉਸ ਦੇ ਬੇਟੇ ਦੀ ਇਕੱਠੇ ਲਾਟਰੀ ਨਿਕਲੀ ਹੈ। ਮਾਂ ਉਦੋਂ ਖੁਸ਼ੀ ਨਾਲ ਨੱਚ ਉੱਠੀ ਜਦੋਂ ਉਸ ਨੂੰ ਪਤਾ ਚੱਲਿਆ ਕਿ ਉਸ ਨੇ ਅਤੇ ਉਸ ਦੇ ਬੇਟੇ ਦੋਹਾਂ ਦੀ ਲਾਟਰੀ ਲੱਗੀ ਹੈ। ਦਿਲਚਸਪ ਗੱਲ ਇਹ ਹੈ ਕਿ ਮਾਂ ਨੇ ਇਸ ਤੋਂ ਪਹਿਲਾਂ ਕਦੇ ਲਾਟਰੀ ਦੀ ਟਿਕਟ ਨਹੀਂ ਖਰੀਦੀ ਸੀ। ਉਸ ਨੇ ਬੇਟੇ ਦੇ ਕਹਿਣ 'ਤੇ ਪਹਿਲੀ ਵਾਰ ਟਿਕਟ ਖਰੀਦੀ ਅਤੇ ਰਾਤੋ-ਰਾਤ ਲੱਖਪਤੀ ਬਣ ਗਈ।

'ਮਿਰਰ ਯੂਕੇ' ਮੁਤਾਬਕ ਮਰਸੀਸਾਈਡ ਦੀ ਰਹਿਣ ਵਾਲੀ 60 ਸਾਲ ਦੀ ਕੈਥਲੀਨ ਮਿਲਰ ਨੇ ਆਪਣੇ 35 ਸਾਲਾ ਬੇਟੇ ਪੌਲ ਦੀ ਜਿੱਦ 'ਤੇ ਬੀਤੇ ਦਿਨੀਂ ਲਾਟਰੀ ਦੀ ਟਿਕਟ ਖਰੀਦੀ ਸੀ। ਜਦੋਂ ਲੱਕੀ ਡ੍ਰਾ ਨਿਕਲਿਆ ਤਾਂ ਉਹਨਾਂ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ। ਉਹਨਾਂ ਦੀ 30,000 ਪੌਂਡ (29 ਲੱਖ 89 ਹਜ਼ਾਰ ਰੁਪਏ) ਦੀ ਲਾਟਰੀ ਨਿਕਲੀ ਸੀ।

ਪੜ੍ਹੋ ਇਹ ਅਹਿਮ ਖਬਰ - ਇਹ ਹੈ ਦੁਨੀਆ ਦਾ ਸਭ ਤੋਂ ਪ੍ਰੀਮੈਚੋਓਰ ਬੱਚਾ, ਵਜ਼ਨ ਸਿਰਫ 420 ਗ੍ਰਾਮ!

ਮਾਂ ਅਤੇ ਬੇਟਾ ਬਣੇ ਲੱਖਪਤੀ
ਦਿਲਚਸਪ ਗੱਲ ਇਹ ਹੈ ਕਿ ਕੈਥਲੀਨ ਅਤੇ ਉਸ ਦੇ ਬੇਟੇ ਪੌਲ ਦੋਹਾਂ ਦੀ 30-30 ਲੱਖ ਰੁਪਏ ਦੀ ਲਾਟਰੀ ਨਿਕਲੀ। ਲਾਟਰੀ ਲੱਗਣ ਦੇ ਬਾਅਦ ਕੈਥਲੀਨ ਨੇ ਕਿਹਾ,''ਮੇਰਾ ਬੇਟਾ ਪੀਪਲਜ਼ ਪੋਸਟਕੋਡ ਲਾਟਰੀ ਪਾਉਂਦਾ ਸੀ। ਇਕ ਦਿਨ ਉਸ ਨੇ ਮੈਨੂੰ ਟਿਕਟ ਖਰੀਦਣ ਲਈ ਕਿਹਾ। ਮੈਂ ਉਸ ਦੀ ਖੁਸ਼ੀ ਲਈ ਟਿਕਟ ਲੈ ਲਈ ਪਰ ਮੈਨੂੰ ਬਿਲਕੁੱਲ ਵੀ ਵਿਸ਼ਵਾਸ ਨਹੀਂ ਸੀ ਕਿ ਸਾਡੇ ਦੋਹਾਂ ਦੀ ਹੀ ਲਾਟਰੀ ਲੱਗ ਜਾਵੇਗੀ।''

ਪੀਪਲਜ਼ ਪੋਸਟਕੋਡ ਲਾਟਰੀ ਐਂਬੇਸੇਡਰ ਮੈਟ ਜਾਨਸਨ ਨੇ ਕੈਥਲੀਨ ਦੇ ਘਰ ਜਾ ਕੇ ਉਹਨਾਂ ਨੂੰ ਚੈੱਕ ਸੌਂਪਿਆ। ਉਹਨਾਂ ਨੇ ਕਿਹਾ,''ਇਨਾਮ ਵੰਡਣਾ ਹਮੇਸ਼ਾ ਇਕ ਰੋਮਾਂਚਕ ਸਮਾਂ ਹੁੰਦਾ ਹੈ। ਮੈਂ ਕੈਥਲੀਨ ਅਤੇ ਉਹਨਾਂ ਦੇ ਬੇਟੇ ਨਾਲ ਬੈਠ ਕੇ ਚਾਹ ਪੀਤੀ ਅਤੇ ਉਹਨਾਂ ਦੀਆਂ ਭਵਿੱਖ ਦੀਆਂ ਯੋਜਨਾਵਾਂ ਦੇ ਬਾਰੇ ਵਿਚ ਸੁਣਿਆ। ਹਰ ਵਾਰ ਬ੍ਰਿਟੇਨ ਦੇ ਨਵੇਂ ਲਾਟਰੀ ਜੇਤੂਆਂ ਨਾਲ ਮਿਲਣਾ ਖੁਸ਼ੀ ਦੀ ਗੱਲ ਹੈ।'' ਮੈਟ ਜਾਨਸਨ ਨੇ ਦੱਸਿਆ ਕਿ ਇਹ ਇਨਾਮ ਪੀਪਲਜ਼ ਪੋਸਟਕੋਡ ਲਾਟਰੀ ਦੀ ਵਿਸ਼ੇਸ਼ ਕ੍ਰਿਸਮਸ ਮੁਹਿੰਮ ਦਾ ਹਿੱਸਾ ਸੀ, ਜਿਸ ਵਿਚ ਡ੍ਰਾ ਦੌਰਾਨ ਪ੍ਰਤੀ ਟਿਕਟ 30 ਲੱਖ ਰੁਪਏ ਜਿੱਤਣ ਵਾਲੇ ਦਾ ਨਾਮ ਕੱਢਿਆ ਗਿਆ ਸੀ। ਹਰੇਕ ਟਿਕਟ ਤੋਂ ਘੱਟੋ-ਘੱਟ 33 ਫੀਸਦੀ ਦਾਨ ਵਿਚ ਜਾਂਦਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News