ਲੀਬੀਆ 'ਚ ਤੂਫਾਨ 'ਡੈਨੀਅਲ' ਨੇ ਮਚਾਈ ਤਬਾਹੀ, 5000 ਤੋਂ ਵੱਧ ਲੋਕਾਂ ਦੀ ਮੌਤ, 10,000 ਲਾਪਤਾ
Wednesday, Sep 13, 2023 - 01:06 PM (IST)
ਤ੍ਰਿਪੋਲੀ (ਏਜੰਸੀ): ਉੱਤਰ-ਪੂਰਬੀ ਲੀਬੀਆ ਵਿੱਚ ਮੋਹਲੇਧਾਰ ਮੀਂਹ ਕਾਰਨ 2 ਡੈਮ ਢਹਿ ਜਾਣ ਕਾਰਨ ਪਹਿਲਾਂ ਹੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਹੋਰ ਪਾਣੀ ਭਰਨ ਕਾਰਨ 5,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਜਿਨੇਵਾ ਵਿੱਚ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਲੀਬੀਆ ਵਿੱਚ ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈੱਡ ਕਰਾਸ ਅਤੇ ਰੈੱਡ ਕ੍ਰੀਸੈਂਟ ਸੋਸਾਇਟੀਜ਼ ਦੇ ਵਫਦ ਦੇ ਨੇਤਾ ਤਾਮੀਰ ਰਮਦਾਨ ਨੇ ਸਥਿਤੀ 'ਤੇ ਦੁੱਖ ਪ੍ਰਗਟ ਕੀਤਾ ਅਤੇ ਲਾਪਤਾ ਲੋਕਾਂ ਦੀ ਗਿਣਤੀ ਦਿੱਤੀ। ਤਾਮੀਰ ਰਮਦਾਨ ਨੇ ਕਿਹਾ ਕਿ ਹੜ੍ਹਾਂ ਤੋਂ ਬਾਅਦ 10,000 ਲੋਕ ਲਾਪਤਾ ਹਨ।
ਇਹ ਵੀ ਪੜ੍ਹੋ: ਗੁਰਪਤਵੰਤ ਪੰਨੂ ਨੇ ਮੰਗਿਆ ਪੁਲਸ ਵਾਲਿਆਂ ਦੇ ਰਿਸ਼ਤੇਦਾਰਾਂ ਦਾ ਵੇਰਵਾ, ਰੱਖਿਆ 1 ਲੱਖ ਰੁਪਏ ਦਾ ਇਨਾਮ
ਸੀ.ਐੱਨ.ਐੱਨ. ਨੇ ਰਾਜ ਪ੍ਰਸਾਰਕ LANA ਦਾ ਹਵਾਲਾ ਦਿੰਦੇ ਹੋਏ ਦੱਸਿਆ ਤਿ ਲੀਬੀਆ ਦੀ ਪੂਰਬੀ ਸਰਕਾਰ ਦੇ ਗ੍ਰਹਿ ਮੰਤਰਾਲਾ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਘੱਟੋ-ਘੱਟ 5,300 ਲੋਕ ਮਾਰੇ ਗਏ ਹਨ। ਲੀਬੀਆ ਦੇ ਪੂਰਬੀ ਪ੍ਰਸ਼ਾਸਨ ਵਿੱਚ ਸਿਹਤ ਮੰਤਰੀ ਓਥਮਾਨ ਅਬਦੁਲਜਲੀਲ ਦੇ ਅਨੁਸਾਰ, ਪੂਰਬੀ ਸ਼ਹਿਰ ਡੇਰਨਾ ਵਿੱਚ 6,000 ਲੋਕ ਅਜੇ ਵੀ ਲਾਪਤਾ ਹਨ, ਜਿਸ ਨੇ ਸਭ ਤੋਂ ਵੱਧ ਤਬਾਹੀ ਝੱਲੀ ਹੈ। ਜਦੋਂ ਉਨ੍ਹਾਂ ਨੇ ਸੋਮਵਾਰ ਨੂੰ ਡੇਰਨਾ ਸ਼ਹਿਰ ਦਾ ਦੌਰਾ ਕੀਤਾ, ਤਾਂ ਉਨ੍ਹਾਂ ਨੇ ਸਥਿਤੀ ਨੂੰ "ਘਾਤਕ" ਦੱਸਿਆ। ਸੋਸ਼ਲ ਮੀਡੀਆ 'ਤੇ ਵਿਡੀਓਜ਼ ਵਿਚ ਡੁੱਬੀਆਂ ਕਾਰਾਂ, ਢਹਿ-ਢੇਰੀ ਇਮਾਰਤਾਂ ਅਤੇ ਗਲੀਆਂ ਵਿਚ ਪਾਣੀ ਦੇ ਤੇਜ਼ ਵਹਾਅ ਨੂੰ ਦਿਖਾਇਆ ਗਿਆ ਹੈ। ਤੂਫਾਨ 'ਡੈਨੀਅਲ' ਨੇ ਪੂਰੇ ਖੇਤਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਕਈ ਤੱਟਵਰਤੀ ਕਸਬਿਆਂ ਵਿੱਚ ਘਰਾਂ ਨੂੰ ਤਬਾਹ ਕਰ ਦਿੱਤਾ।
ਇਹ ਵੀ ਪੜ੍ਹੋ: ਸਿੰਗਾਪੁਰ 'ਚ ਵੀ ਭਾਰਤੀਆਂ ਦਾ ਡੰਕਾ, ਥਰਮਨ ਸ਼ਨਮੁਗਾਰਤਨਮ ਭਲਕੇ ਚੁੱਕਣਗੇ 9ਵੇਂ ਰਾਸ਼ਟਰਪਤੀ ਵਜੋਂ ਸਹੁੰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।