ਪਾਕਿ ''ਚ ਗਿਲਾਨੀ ਦੇ 3 ਪੁੱਤਰਾਂ ਸਮੇਤ PDM ਦੇ 3 ਹਜ਼ਾਰ ਤੋਂ ਵਧੇਰੇ ਵਰਕਰਾਂ ਵਿਰੁੱਧ ਮਾਮਲਾ ਦਰਜ

Wednesday, Dec 02, 2020 - 10:29 PM (IST)

ਪਾਕਿ ''ਚ ਗਿਲਾਨੀ ਦੇ 3 ਪੁੱਤਰਾਂ ਸਮੇਤ PDM ਦੇ 3 ਹਜ਼ਾਰ ਤੋਂ ਵਧੇਰੇ ਵਰਕਰਾਂ ਵਿਰੁੱਧ ਮਾਮਲਾ ਦਰਜ

ਪੇਸ਼ਾਵਰ-ਪਾਕਿਸਾਤਨ ਦੇ ਪੰਜਾਬ ਸੂਬੇ 'ਚ ਕੋਵਿਡ-19 ਅਤੇ ਜਨਤਕ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣ ਕਰ ਸਰਕਾਰ ਵਿਰੋਧੀ ਪ੍ਰਦਰਸ਼ਨ ਆਯੋਜਿਤ ਕਰਨ ਲਈ ਸਾਬਕਾ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਦੇ ਤਿੰਨ ਪੁੱਤਰਾਂ ਸਮੇਤ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (PDM) ਦੇ 3,000 ਤੋਂ ਜ਼ਿਆਦਾ ਵਰਕਰਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਗਿਆਰਾ ਵਿਰਧੀ ਪਾਰਟੀਆਂ ਦੇ ਗਠਜੋੜ ਪੀ.ਡੀ.ਐੱਮ. ਨੇ ਸੋਮਵਾਰ ਸ਼ਾਮ ਮੁਲਤਾਨ ਦੇ ਘੰਟਾਘਰ 'ਤੇ ਰੈਲੀ ਦਾ ਆਯੋਜਨ ਕੀਤਾ ਸੀ।

ਇਹ ਵੀ ਪੜ੍ਹੋ:-ਮੱਛੀ ਦੀ ਉਲਟੀ ਨਾਲ ਮਛੇਰਾ ਇੰਝ ਬਣਿਆ ਰਾਤੋ-ਰਾਤ ਕਰੋੜਪਤੀ

ਮੁੱਖ ਵਿਰੋਧੀ ਪਾਰਟੀ ਪਾਕਿਸਤਾਨ ਪੀਪੁਲਸ ਪਾਰਟੀ (ਪੀ.ਪੀ.ਪੀ.) ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (PML-N)ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੀਤ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਸਰਕਾਰ ਨੂੰ ਸੱਤਾ ਤੋਂ ਹਟਾਉਣ ਲਈ ਅਗਲੇ ਮਹੀਨੇ ਇਸਲਾਮਾਬਾਦ 'ਚ ਮਾਰਚ ਦਾ ਆਯੋਜਨ ਕਰਨ ਦੀ ਗੱਲ ਕਹੀ ਹੈ।

ਇਹ ਵੀ ਪੜ੍ਹੋ:-ਬਾਇਓਨਟੇਕ ਤੇ ਫਾਈਜ਼ਰ ਨੇ ਕੋਵਿਡ-19 ਟੀਕੇ ਦੀ ਮਨਜ਼ੂਰੀ ਲਈ ਯੂਰਪੀਅਨ ਏਜੰਸੀ ਨੂੰ ਸੌਂਪੀ ਅਰਜ਼ੀ

ਇਸ ਤੋਂ ਪਹਿਲਾਂ ਪੁਲਸ ਨੇ ਮੰਗਲਵਾਰ ਰਾਤ 3,000 ਤੋਂ ਜ਼ਿਆਦਾ ਵਿਰੋਧੀ ਕਾਰਜਕਰਤਾਵਾਂ ਵਿਰੁੱਧ ਵੱਖ-ਵੱਖ ਦੋਸ਼ਾਂ 'ਚ ਮਾਮਲੇ ਦਰਜ ਕੀਤੇ ਗਏ। ਇਨ੍ਹਾਂ 'ਚ ਸਾਬਕਾ ਪ੍ਰਧਾਨ ਮੰਤਰੀ ਗਿਲਾਨੀ ਦੇ ਤਿੰਨ ਪੁੱਤਰ ਵੀ ਸ਼ਾਮਲ ਹਨ। ਪੰਜਾਬ ਦੇ ਮੁੱਖ ਮੰਤਰੀ ਦੀ ਵਿਸ਼ੇਸ਼ ਸਹਾਇਕ ਫਿਰਦੌਸ ਆਸ਼ਿਕ ਅਵਾਨ ਨੇ ਕਿਹਾ ਕਿ ਮੁਲਤਾਨ 'ਚ ਪੀ.ਡੀ.ਐੱਮ.ਰੈਲੀ ਦੇ ਆਯੋਜਕਾਂ ਵਿਰੁੱਧ ਵੱਖ-ਵੱਖ ਤਰੀਕਾਂ ਨਾਲ ਕਾਨੂੰਨ ਦਾ ਉਲੰਘਣ ਕਰਨ ਲਈ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ:-ਬ੍ਰਿਟੇਨ ਦੀ ਅਦਾਲਤ ਨੇ ਨੀਰਵ ਮੋਦੀ ਦੀ ਹਿਰਾਸਤ ਮਿਆਦ 29 ਦਸੰਬਰ ਤੱਕ ਵਧਾਈ


author

Karan Kumar

Content Editor

Related News